ਅਗਸਤਾ ਮਾਸਟਰਜ਼ : ਭਾਟੀਆ ਸਾਂਝੇ 35ਵੇਂ, ਥੇਗਾਲਾ ਸਾਂਝੇ 45ਵੇਂ ਸਥਾਨ ''ਤੇ ਰਹੇ

Monday, Apr 15, 2024 - 03:02 PM (IST)

ਅਗਸਤਾ ਮਾਸਟਰਜ਼ : ਭਾਟੀਆ ਸਾਂਝੇ 35ਵੇਂ, ਥੇਗਾਲਾ ਸਾਂਝੇ 45ਵੇਂ ਸਥਾਨ ''ਤੇ ਰਹੇ

ਅਗਸਤਾ, (ਭਾਸ਼ਾ) ਭਾਰਤੀ-ਅਮਰੀਕੀ ਗੋਲਫਰ ਅਕਸ਼ੈ ਭਾਟੀਆ ਅਤੇ ਸਾਹਿਤ ਥੇਗਾਲਾ ਐਤਵਾਰ ਨੂੰ ਇੱਥੇ ਅਗਸਤਾ ਰਾਸ਼ਟਰੀ ਗੋਲਫ ਟੂਰਨਾਮੈਂਟ ਵਿਚ ਕ੍ਰਮਵਾਰ 35ਵੇਂ ਅਤੇ ਸੰਯੁਕਤ 45ਵੇਂ ਸਥਾਨ 'ਤੇ ਰਹੇ। ਵਿਸ਼ਵ ਦੀ ਨੰਬਰ ਇੱਕ ਸਕਾਟੀ ਸ਼ੈਫਲਰ ਨੇ ਤਿੰਨ ਸਾਲਾਂ ਵਿੱਚ ਆਪਣਾ ਦੂਜਾ ਔਗਸਟਾ ਮਾਸਟਰਸ ਖਿਤਾਬ ਚਾਰ ਸ਼ਾਟ ਨਾਲ ਜਿੱਤਿਆ। ਮਾਸਟਰਜ਼ ਟੂਰਨਾਮੈਂਟ 'ਚ ਆਪਣਾ ਡੈਬਿਊ ਕਰ ਰਹੇ ਭਾਟੀਆ ਨੇ ਫਾਈਨਲ ਰਾਊਂਡ 'ਚ ਇਕ ਓਵਰ 73 ਦਾ ਸਕੋਰ ਬਣਾਇਆ ਜਦਕਿ ਦੂਜੀ ਵਾਰ ਮਾਸਟਰਜ਼ ਟੂਰਨਾਮੈਂਟ 'ਚ ਖੇਡ ਰਿਹਾ ਥਿਗਾਲਾ ਫਾਈਨਲ ਰਾਊਂਡ 'ਚ ਸਿਰਫ 3 ਓਵਰ 75 ਦਾ ਸਕੋਰ ਹੀ ਬਣਾ ਸਕਿਆ। ਥੀਗਾਲਾ ਪਿਛਲੇ ਸਾਲ ਟਾਪ 10 ਵਿੱਚ ਸੀ। ਸ਼ੈਫਲਰ ਨੇ ਅੰਤਿਮ ਦਿਨ 68 ਦੇ ਸਕੋਰ ਨਾਲ ਕੁੱਲ 11 ਅੰਡਰ, ਅਤੇ ਚਾਰ-ਸ਼ਾਟ ਦੀ ਬੜ੍ਹਤ ਨਾਲ ਖਿਤਾਬ ਆਪਣੇ ਨਾਂ ਕੀਤਾ। ਸਵੀਡਨ ਦਾ ਲੁਡਵਿਗ ਐਬਰਗ (69) ਸੱਤ ਅੰਡਰ ਦੇ ਸਕੋਰ ਨਾਲ ਦੂਜੇ ਸਥਾਨ 'ਤੇ ਰਿਹਾ। 


author

Tarsem Singh

Content Editor

Related News