ਸੁਮਿਤ ਨਾਗਲ ਨੇ ਕਰੀਅਰ ਦੀ ਸਰਵਸ੍ਰੇਸ਼ਠ ATP ਰੈਂਕਿੰਗ ਹਾਸਲ ਕੀਤੀ
Tuesday, Apr 02, 2024 - 10:39 AM (IST)

ਲੰਡਨ–ਚੋਟੀ ਦੇ ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਹਾਲ ਦੇ ਦਿਨਾਂ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਦਮ ’ਤੇ ਸੋਮਵਾਰ ਨੂੰ ਜਾਰੀ ਏ. ਟੀ. ਪੀ. ਸਿੰਗਲਜ਼ ਰੈਂਕਿੰਗ ਵਿਚ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 95ਵੀਂ ਰੈਂਕਿੰਗ ਹਾਸਲ ਕੀਤੀ। ਨਾਗਲ ਦੀ ਇਸ ਤੋਂ ਪਹਿਲਾਂ ਸਰਵਸ੍ਰੇਸ਼ਠ ਰੈਂਕਿੰਗ 97 ਸੀ। ਉਸ ਨੇ ਇਹ ਰੈਂਕਿੰਗ ਫਰਵਰੀ ਵਿਚ ਏ. ਟੀ. ਪੀ. ਚੈਲੰਜਰ ਪੱਧਰ ਦੀ ਪ੍ਰਤੀਯੋਗਿਤਾ ਚੇਨਈ ਓਪਨ ਜਿੱਤਣ ਤੋਂ ਬਾਅਦ ਹਾਸਲ ਕੀਤੀ ਸੀ। ਨਾਗਲ ਨੇ ਜਨਵਰੀ ਵਿਚ ਆਸਟ੍ਰੇਲੀਅਨ ਓਪਨ ਦੇ ਮੁੱਖ ਡਰਾਅ ’ਚ ਜਗ੍ਹਾ ਬਣਾ ਕੇ ਸੁਰਖੀਆਂ ਬਟੋਰੀਆਂ ਸਨ। ਉਹ ਇਸ ਪ੍ਰਤੀਯੋਗਿਤਾ ਵਿਚ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾਉਣ ਵਾਲਾ ਪਹਿਲਾ ਭਾਰਤੀ ਵੀ ਬਣਿਆ ਸੀ ਪਰ ਦੂਜੇ ਦੌਰ ਵਿਚ ਚੀਨ ਦੇ ਸ਼ਾਂਗ ਜੁਨਚੇਂਗ ਹੱਥੋਂ ਹਾਰ ਕੇ ਬਾਹਰ ਹੋ ਗਿਆ ਸੀ।