IND vs AUS : ਚੇਤੇਸ਼ਵਰ ਪੁਜਾਰਾ ਨੇ ਕੀਤਾ ਸਖਤ ਨੈੱਟ ਅਭਿਆਸ

11/19/2020 11:49:20 PM

ਸਿਡਨੀ- ਮਾਰਚ ਤੋਂ ਬਾਅਦ ਮੁਕਾਬਲੇਬਾਜ਼ੀ ਕ੍ਰਿਕਟ ਨਾ ਖੇਡਣ ਵਾਲੇ ਚੇਤੇਸ਼ਵਰ ਪੁਜਾਰਾ ਨੇ ਆਸਟ੍ਰੇਲੀਆ ਖਿਲਾਫ ਅਗਲੇ ਮਹੀਨੇ ਹੋਣ ਵਾਲੀ ਟੈਸਟ ਸੀਰੀਜ਼ ਦੀਆਂ ਤਿਆਰੀਆਂ ਲਈ ਵੀਰਵਾਰ ਨੂੰ ਇੱਥੇ ਨੈੱਟ ਸੈਸ਼ਨ ’ਚ ਕਾਫੀ ਸਖਤ ਅਭਿਆਸ ਕੀਤਾ। ਪੁਜਾਰਾ ਨੇ ‘ਸਾਈਡ ਨੈੱਟ’ ਅਤੇ ‘ਸੈਂਟਰ ਸਟ੍ਰਿਪ’ ਦੋਨਾਂ ’ਤੇ ਬੱਲੇਬਾਜ਼ੀ ਕੀਤੀ ਜਿਸ ’ਚ ਉਸ ਨੇ ਨੈੱਟ ਗੇਂਦਬਾਜ਼ ਈਸ਼ਾਨ ਪੋਰੇਲ ਅਤੇ ਕਾਰਤਿਕ ਤਿਆਗੀ ਦੇ ਇਲਾਵਾ ਉਮੇਸ਼ ਯਾਦਵ ਅਤੇ ਰਵੀਚੰਦਰਨ ਅਸ਼ਵਿਨ ਦੀਆਂ ਗੇਂਦਾਂ ਦਾ ਸਾਹਮਣਾ ਕੀਤਾ।

PunjabKesari
ਬੀ. ਸੀ. ਸੀ. ਆਈ. ਨੇ ਸੋਸ਼ਲ ਮੀਡੀਆ ’ਤੇ ਪੁਜਾਰਾ ਦੇ ਨੈੱਟ ਸੈਸ਼ਨ ਦੀ ਛੋਟੀ ਜਿਹੀ ਵੀਡੀਓ ਵੀ ਸਾਂਝੀ ਕੀਤੀ। ਭਾਰਤੀ ਟੀਮ ਨੂੰ ਆਪਣੇ 14 ਦਿਨ ਦੇ ਇਕਾਂਤਵਾਸ ਦੌਰਾਨ ਟ੍ਰੇਨਿੰਗ ਦੀ ਇਜ਼ਾਜਤ ਦਿੱਤੀ ਗਈ, ਜੋ ਪਿਛਲੇ ਹਫਤੇ ਹੀ ਇੱਥੇ ਪਹੁੰਚੀ। ਵਨ ਡੇ ਅਤੇ ਟੀ-20 ਸੀਰੀਜ਼ 27 ਨਵੰਬਰ ਤੋਂ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ 4 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ ਜੋ ਏਡੀਲੇਡ ’ਚ 17 ਦਸੰਬਰ ਤੋਂ ਦਿਨ/ਰਾਤ ਮੁਕਾਬਲੇ ਨਾਲ ਸ਼ੁਰੂ ਹੋਵੇਗੀ। ਭਾਰਤੀ ਟੀਮ ਦੇ ਜ਼ਿਆਦਾਤਰ ਖਿਤਾਰੀ ਇੰਡੀਅਨ ਪ੍ਰੀਮੀਅਰ ਲੀਗ ’ਚ ਖੇਡੇ ਸਨ ਪਰ ਟੈਸਟ ਟੀਮ ਦਾ ਨਿਯਮਿਤ ਖਿਡਾਰੀ ਪੁਜਾਰਾ ਅਤੇ ਹਨੁਮਾ ਵਿਹਾਰੀ ਆਸਟ੍ਰੇਲੀਆ ਪਹੁੰਚਣ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ’ਚ ਰਾਸ਼ਟਰੀ ਟੀਮ ਬੱਬਲ ਨਾਲ ਜੁੜ ਗਿਆ ਸੀ।


Gurdeep Singh

Content Editor

Related News