ਅਮਰੀਕਾ ''ਚ ਭਾਰਤੀ ਖਿਡਾਰੀ 12 ਸਾਲ ਦੀ ਬੱਚੀ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ

08/03/2017 1:02:17 PM

ਨਿਊਯਾਰਕ—ਭਾਰਤ ਦੇ ਇਕ 24 ਸਾਲਾ ਖਿਡਾਰੀ ਨੂੰ ਅਮਰੀਕਾ 'ਚ ਇਕ ਨਾਬਾਲਿਗ ਲੜਕੀ ਨਾਲ ਜਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਹੈ। ਇਹ ਖਿਡਾਰੀ ਸਨੋ ਸ਼ੂ ਮੁਕਾਬਲੇ 'ਚ ਹਿੱਸਾ ਲੈਣ ਕਸ਼ਮੀਰ ਤੋਂ ਆਇਆ ਸੀ। ਤਨਵੀਰ ਹੁਸੈਨ ਨੂੰ ਪਿਛਲੇ ਹਫਤੇ ਏਸੈਕਸ ਦੀ ਇਕ ਕਾਉਂਟੀ ਅਦਾਲਤ ਨੇ 12 ਸਾਲ ਦੀ ਲੜਕੀ ਦਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਦੋਸ਼ੀ ਪਾਇਆ। ਅਦਾਲਤ ਨੇ ਜਿਨਸੀ ਸ਼ੋਸ਼ਣ ਅਤੇ ਬਾਲ ਭਲਾਈ ਨੂੰ ਖਤਰਾ ਪਹੁੰਚਾਉਣ ਦਾ ਦੋਸ਼ੀ ਪਾਇਆ ਹੈ। ਉਸ ਨੂੰ ਮਾਰਚ 'ਚ ਇਕ ਨਾਬਾਲਿਗ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਇੱਥੇ ਸਾਰਾਨੈਕ ਲੇਕ 'ਚ ਅੰਤਰਰਾਸ਼ਟਰੀ ਸਨੋ ਸ਼ੂ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਆਇਆ ਸੀ।
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਫਰਵਰੀ ਦੀ ਰਾਤ 'ਚ ਹੁਸੈਨ ਨੇ ਉਸ ਨੂੰ 2 ਵਾਰ ਕਿਸ ਕੀਤਾ ਅਤੇ ਉਸ ਦੇ ਸ਼ਰੀਰ ਨੂੰ ਗਲਤ ਤਰੀਕੇ ਨਾਲ ਹੱਥ ਲਗਾਇਆ ਸੀ। ਹੁਸੈਨ ਦੇ ਵਕੀਲ ਨੇ ਕਿਹਾ ਕਿ ਉਹ ਦੁਖੀ ਹੈ ਕਿ ਉਸ ਨੂੰ ਦੱਸਣ ਤੋਂ ਪਹਿਲਾਂ ਇਸ ਖਬਰ ਨੂੰ ਮੀਡੀਆ 'ਚ ਜਾਰੀ ਕਰ ਦਿੱਤਾ। ਹੁਸੈਨ ਅਮਰੀਕਾ ਆਉਣ ਤੋਂ ਪਹਿਲਾਂ ਬਹੁਤ ਚਰਚਾ 'ਚ ਆਇਆ ਹੋਇਆ ਸੀ ਜਦੋਂ ਦਿੱਲੀ 'ਚ ਅਮਰੀਕਾ ਅੰਬੈਸੀ ਨੇ ਉਸ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਰਾਸ਼ਟਰਪਤੀ ਟਰੰਪ ਨੇ ਸੱਤ ਮੁਸਲਿਮ ਬਹੁਤ ਦੇਸ਼ ਦੇ ਲੋਕਾਂ ਨੂੰ ਅਮਰੀਕਾ ਆਉਣ 'ਤੇ ਪਾਬੰਦੀ ਲਗਾਉਣ ਦਾ ਫਰਮਾਣ ਜਾਰੀ ਕੀਤਾ ਸੀ।


Related News