ਜਨਵਰੀ-ਮਾਰਚ ਤਿਮਾਹੀ ’ਚ ਗੁਰੂਗ੍ਰਾਮ ’ਚ ਘਰਾਂ ਦੀ ਵਿਕਰੀ 12 ਫ਼ੀਸਦੀ ਘਟੀ

Monday, Apr 01, 2024 - 12:01 PM (IST)

ਜਨਵਰੀ-ਮਾਰਚ ਤਿਮਾਹੀ ’ਚ ਗੁਰੂਗ੍ਰਾਮ ’ਚ ਘਰਾਂ ਦੀ ਵਿਕਰੀ 12 ਫ਼ੀਸਦੀ ਘਟੀ

ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਸਲਾਹਕਾਰ ਐਨਾਰਾਕ ਨੇ ਕਿਹਾ ਕਿ ਜਨਵਰੀ-ਮਾਰਚ ਤਿਮਾਹੀ ’ਚ ਗੁਰੂਗ੍ਰਾਮ ’ਚ ਘਰਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 12 ਫ਼ੀਸਦੀ ਘਟ ਗਈ, ਜਦਕਿ ਇਸ ਦੌਰਾਨ ਨੋਇਡਾ ’ਚ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ ’ਚ 19 ਫ਼ੀਸਦੀ ਦਾ ਵਾਧਾ ਹੋਇਆ। ਐਨਾਰਾਕ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਸ ਸਾਲ ਜਨਵਰੀ-ਮਾਰਚ ’ਚ ਗੁਰੂਗ੍ਰਾਮ ਦੇ ਪ੍ਰਾਈਮਰੀ ਬਾਜ਼ਾਰ (ਪਹਿਲੀ ਵਿਕਰੀ) ’ਚ ਘਰਾਂ ਦੀ ਵਿਕਰੀ 12 ਫ਼ੀਸਦੀ ਘਟ ਕੇ 8,550 ਇਕਾਈ ਰਹਿ ਗਈ। ਇਕ ਅੰਕੜਾ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 9,750 ਇਕਾਈ ਸੀ। 

ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ

ਇਸ ਦੇ ਨਾਲ ਹੀ ਦੂਜੇ ਪਾਸੇ ਨੋਇਡਾ ’ਚ ਇਸ ਮਿਆਦ ’ਚ ਘਰਾਂ ਦੀ ਵਿਕਰੀ 19 ਫ਼ੀਸਦੀ ਵਧ ਕੇ 1,600 ਇਕਾਈ ਹੋ ਗਈ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ ਗਿਣਤੀ 1,350 ਇਕਾਈ ਸੀ। ਐਨਾਰਾਕ ਦੇ ਵਾਈਸ ਚੇਅਰਮੈਨ ਸੰਤੋਸ਼ ਕੁਮਾਰ ਨੇ ਕਿਹਾ ਕਿ ਗੁਰੂਗ੍ਰਾਮ ’ਚ ਮੰਗ ਮਜ਼ਬੂਤ ਬਣੀ ਹੋਈ ਹੈ ਪਰ ਨਵੀਂ ਸਪਲਾਈ ’ਚ ਗਿਰਾਵਟ ਕਾਰਨ ਵਿਕਰੀ ਘਟ ਗਈ। ਕਈ ਬਿਲਡਰਾਂ ਨੂੰ ਪ੍ਰਾਜੈਕਟ ਸ਼ੁਰੂ ਕਰਨ ਦੀ ਮਨਜ਼ੂਰੀ ਨਹੀਂ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਗੁਰੂਗ੍ਰਾਮ ’ਚ ਹੋਰ ਜ਼ਿਆਦਾ ਰਿਹਾਇਸ਼ੀ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News