2 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
Tuesday, Apr 30, 2024 - 02:47 PM (IST)
ਸਾਹਨੇਵਾਲ/ਕੁਹਾੜਾ (ਜਗਰੂਪ) : ਗੁਆਂਢ 'ਚ ਹੀ ਰਹਿਣ ਵਾਲੇ ਆਪਣੇ ਗੁਆਂਢੀ ਦੀ 2 ਸਾਲ ਦੀ ਧੀ ਨਾਲ ਜਬਰ-ਜ਼ਿਨਾਹ ਕਰਕੇ ਹੈਵਾਨੀਅਤ ਕਰਨ ਵਾਲੇ ਵਿਅਕਤੀ ਥਾਣਾ ਸਾਹਨੇਵਾਲ ਦੀ ਪੁਲਸ ਨੇ ਢੰਡਾਰੀ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਫ਼ਤੀਸ਼ੀ ਅਧਿਕਾਰੀ ਬੇਅੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਕਿਰਾਏ 'ਤੇ ਹੀ ਰਹਿੰਦਾ ਹੈ। ਉਸ ਦੇ 2 ਬੱਚੇ ਹਨ, ਪਤਨੀ ਛੱਡ ਕੇ ਚਲੀ ਗਈ ਹੈ। ਘਰ 'ਚ ਸ਼ਰਾਬੀ ਹਾਲਤ 'ਚ ਉਸ ਨੇ ਬੱਚੀ ਨਾਲ ਇਹ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਹੈ। ਓਧਰ ਪੁਲਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀ ਦਾ ਮੈਡੀਕਲ ਕਰਾਉਣ ਮਗਰੋਂ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਲੈ ਲਿਆ ਹੈ ਅਤੇ ਉਸ ਕੋਲੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।