22 ਸਾਲ ਪਹਿਲਾਂ ਕੀਤਾ ਭਾਰਤੀ ਦਾ ਕਤਲ, ਦੋਸ਼ੀ ਨੂੰ ਖਤਰਨਾਕ ਇੰਜੈਕਸ਼ਨ ਲਾ ਕੇ ਦਿੱਤੀ ਮੌਤ ਦੀ ਸਜ਼ਾ

Friday, Apr 05, 2024 - 03:56 AM (IST)

22 ਸਾਲ ਪਹਿਲਾਂ ਕੀਤਾ ਭਾਰਤੀ ਦਾ ਕਤਲ, ਦੋਸ਼ੀ ਨੂੰ ਖਤਰਨਾਕ ਇੰਜੈਕਸ਼ਨ ਲਾ ਕੇ ਦਿੱਤੀ ਮੌਤ ਦੀ ਸਜ਼ਾ

ਹਿਊਸਟਨ - ਅਮਰੀਕਾ ਦੇ ਓਕਲਾਹੋਮਾ ਸੂਬੇ ’ਚ ਸਾਲ 2002 ਵਿਚ ਇਕ ਭਾਰਤੀ ਸਮੇਤ 2 ਵਿਅਕਤੀਆਂ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਦੇ ਕਾਤਲ ਨੂੰ ਵੀਰਵਾਰ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਦੋਸ਼ੀ ਮਾਈਕਲ ਡਵੇਨ ਸਮਿਥ (41) ਨੂੰ ਮੈਕਲੇਸਟਰ ਸ਼ਹਿਰ ਦੀ ਇਕ ਜੇਲ ’ਚ ਖਤਰਨਾਕ ਇੰਜੈਕਸ਼ਨ ਲਾਇਆ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਸਮਿਥ ਨੇ 24 ਸਾਲਾ ਸ਼ਰਦ ਪੁੱਲੂਰੂ ਅਤੇ 40 ਸਾਲਾ ਜੇਨੇਟ ਮੂਰ ਦਾ ਕਤਲ ਕੀਤਾ ਸੀ।

ਓਕਲਾਹੋਮਾ ਦੇ ਅਟਾਰਨੀ ਜਨਰਲ ਜੇਂਟਨਰ ਡਰਮੰਡ ਨੇ ਸਮਿਥ ਦੀ ਸਜ਼ਾ ਤੋਂ ਬਾਅਦ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅੱਜ ਦਾ ਦਿਨ ਸ਼ਰਦ ਅਤੇ ਮੂਰ ਦੇ ਪਰਿਵਾਰਾਂ ਲਈ ਕੁਝ ਹੱਦ ਤੱਕ ਸ਼ਾਂਤੀ ਲੇ ਕੇ ਆਵੇਗਾ।


author

Inder Prajapati

Content Editor

Related News