ਕਿੰਗਸ ਕੱਪ : ਸਟੀਮੈਕ ਨੇ ਕੈਂਪ ਤੋਂ 6 ਖਿਡਾਰੀਆਂ ਨੂੰ ਕੀਤਾ ਰਿਲੀਜ਼

Tuesday, May 28, 2019 - 10:11 AM (IST)

ਕਿੰਗਸ ਕੱਪ : ਸਟੀਮੈਕ ਨੇ ਕੈਂਪ ਤੋਂ 6 ਖਿਡਾਰੀਆਂ ਨੂੰ ਕੀਤਾ ਰਿਲੀਜ਼

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਦੇ ਰਾਸ਼ਟਰੀ ਕੋਚ ਇਗੋਰ ਸਟੀਮੈਕ ਨੇ 21 ਮਈ ਤੋਂ ਰਾਜਧਾਨੀ 'ਚ ਚਲ ਰਹੇ ਅਭਿਆਸ ਕੈਂਪ 'ਚ ਹਿੱਸਾ ਲੈ ਰਹੇ 37 ਖਿਡਾਰੀਆਂ 'ਚੋਂ 6 ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ। ਵਿਸ਼ਾਲ ਕੈਥ, ਜਰਮਨਪ੍ਰੀਤ ਸਿੰਘ, ਨੰਦਾ ਕੁਮਾਰ, ਰੇਡੀਮ ਤਲਾਂਗ, ਬਿਕਰਮਜੀਤ ਸਿੰਘ ਅਤੇ ਸੁਮਿਤ ਪਾਸੀ ਨੂੰ ਕਿੰਗਸ ਕੱਪ ਤੋਂ ਪਹਿਲਾਂ ਕੈਂਪ ਤੋਂ ਹਟਾਇਆ ਗਿਆ। ਕਿੰਗਸ ਕੱਪ ਥਾਈਲੈਂਡ ਦੇ ਬੁਰੀਰਾਮ 'ਚ ਪੰਜ ਤੋਂ ਅੱਠ ਜੂਨ ਦੇ ਵਿਚਾਲੇ ਹੋਵੇਗਾ। 
PunjabKesari
ਸਟੀਮੈਕ ਨੇ ਕਿਹਾ, ''ਸਾਰੇ ਖਿਡਾਰੀਆਂ ਦੀਆਂ ਅਜੇ ਤਕ ਦੀਆਂ ਕੋਸ਼ਿਸ਼ਾਂ ਤੋਂ ਮੈਂ ਖ਼ੁਸ਼ ਹਾਂ। ਕਿੰਗਸ ਕੱਪ ਲਈ ਅੰਤਿਮ 23 ਖਿਡਾਰੀਆਂ 'ਚ ਜਗ੍ਹਾ ਬਣਾਉਣ ਲਈ ਸਖਤ ਮੁਕਾਬਲਾ ਹੈ।'' ਉਨ੍ਹਾਂ ਕਿਹਾ, ''ਅਸੀਂ 6 ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ ਹੈ। ਇਨ੍ਹਾਂ 'ਚੋਂ ਹਰੇਕ ਨੂੰ ਨਿੱਜੀ ਪ੍ਰੋਗਰਾਮ ਦਿੱਤਾ ਗਿਆ ਹੈ ਜਿਸ ਨੂੰ ਉਨ੍ਹਾਂ ਨੂੰ ਭਵਿੱਖ 'ਚ ਦਿਖਾਉਣਾ ਹੋਵੇਗਾ। ਇਹ ਉਨ੍ਹਾਂ ਦੀ ਫਿਟਨੈੱਸ, ਤਕਨੀਕ ਅਤੇ ਰਣਨੀਤਿਕ ਸਮਰਥਾਵਾਂ 'ਚ ਸੁਧਾਰ ਨਾਲ ਜੁੜਿਆ ਹੈ।''


author

Tarsem Singh

Content Editor

Related News