ICC ਮਹਿਲਾ T20 ਵਿਸ਼ਵ ਕੱਪ 'ਚ ਭਾਰਤੀ ਟੀਮ ਖੇਡੇਗੀ 4 ਲੀਗ ਮੈਚ, ਜਾਣੋ ਪੂਰੀ ਜਾਣਕਾਰੀ

Tuesday, Feb 18, 2020 - 06:14 PM (IST)

ICC ਮਹਿਲਾ T20 ਵਿਸ਼ਵ ਕੱਪ 'ਚ ਭਾਰਤੀ ਟੀਮ ਖੇਡੇਗੀ 4 ਲੀਗ ਮੈਚ, ਜਾਣੋ ਪੂਰੀ ਜਾਣਕਾਰੀ

ਸਪੋਰਟਸ ਡੈਸਕ— ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ 21 ਫਰਵਰੀ ਤੋਂ ਹੋ ਰਹੀ ਅਤੇ ਪਹਿਲੇ ਮੁਕਾਬਲੇ 'ਚ ਭਾਰਤੀ ਮਹਿਲਾ ਟੀਮ ਟੀਮ ਦਾ ਸਾਹਮਣਾ ਮੌਜੂਦਾ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ। ਭਾਰਤ ਅਤੇ ਆਸਟਰੇਲੀਆ ਵਿਚਾਲੇ ਇਹ ਮੈਚ 21 ਫਰਵਰੀ ਨੂੰ ਸਿਡਨੀ 'ਚ ਭਾਰਤੀ ਸਮੇਂ ਮੁਤਾਬਕ ਦੁਪਹਿਰ 1.30 ਵਜੇ ਨਾਲ ਖੇਡਿਆ ਜਾਵੇਗਾ।

PunjabKesari 
ਇਸ ਸਾਲ ਟੂਰਨਾਮੈਂਟ 'ਚ 10 ਟੀਮਾਂ ਹਿੱਸਾ ਲੈ ਰਹੀ ਹਨ, ਜਿਨ੍ਹਾਂ ਨੂੰ ਦੋ ਗਰੁਪ 'ਚ ਵੰਢਿਆ ਗਿਆ ਹੈ। ਲੀਗ ਰਾਊਂਡ 'ਚ ਹਰ ਟੀਮ ਨੂੰ ਚਾਰ-ਚਾਰ ਮੈਚ ਖੇਡਣੇ ਹਨ। ਭਾਰਤੀ ਮਹਿਲਾ ਟੀਮ ਨੂੰ ਇਸ ਵਾਰ ਗਰੁੱਪ ਏ 'ਚ ਰੱਖਿਆ ਗਿਆ ਹੈ, ਜਿਸ 'ਚ ਆਸਟਰੇਲੀਆ, ਬੰਗਲਾਦੇਸ਼, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਹਨ, ਜਦ ਕਿ ਗਰੁੱਪ-ਬੀ 'ਚ ਪਾਕਿਸਤਾਨ, ਵੈਸਟਇੰਡੀਜ਼, ਇੰਗਲੈਂਡ, ਦੱਖਣੀ ਅਫਰੀਕਾ ਅਤੇ ਥਾਈਲੈਂਡ ਦੀਆਂ ਟੀਮਾਂ ਸ਼ਾਮਲ ਹਨ।

ਭਾਰਤੀ ਟੀਮ ਨੂੰ ਖੇਡਣਾ ਹੈ 4 ਲੀਗ ਮੈਚ
ਭਾਰਤੀ ਟੀਮ ਨੂੰ ਟੂਰਨਾਮੈਂਟ ਦੇ ਲੀਗ ਰਾਊਂਡ 'ਚ ਚਾਰ ਮੈਚ ਖੇਡਣ ਹਨ। ਮੇਜ਼ਬਾਨ ਆਸਟਰੇਲੀਆ ਤੋਂ ਪਹਿਲਾ ਮੈਚ ਖੇਡਣ ਤੋਂ ਬਾਅਦ ਭਾਰਤੀ ਮਹਿਲਾ ਟੀਮ 24 ਫਰਵਰੀ ਨੂੰ ਪਰਥ 'ਚ ਬੰਗਲਾਦੇਸ਼ ਨਾਲ ਭਿੜੇਗੀ। ਇਸ ਤੋਂ ਬਾਅਦ ਭਾਰਤ ਨੂੰ ਅਗਲਾ ਮੈਚ 27 ਫਰਵਰੀ ਨੂੰ ਮੈਲਬਰਨ 'ਚ ਨਿਊਜ਼ੀਲੈਂਡ ਨਾਲ ਖੇਡਣਾ ਹੈ। ਇਸ ਮੈਦਾਨ 'ਤੇ ਭਾਰਤ ਨੂੰ ਆਖਰੀ ਰਾਊਂਡ ਰਾਬਿਨ ਮੈਚ ਸ਼੍ਰੀਲੰਕਾ ਨਾਲ ਖੇਡਣਾ ਹੈ।PunjabKesari 
ਭਾਰਤੀ ਮਹਿਲਾ ਟੀਮ ਦਾ ਟੀ-20 ਵਰਲਡ ਕੱਪ ਪ੍ਰੋਗਰਾਮ
             ਮੈਚ                         ਗਰਾਊਂਡ          ਤਾਰੀਖ        ਸਮਾਂ (ਭਾਰਤੀ ਸਮੇਂ ਮੁਤਾਬਕ)
ਭਾਰਤ ਬਨਾਮ ਆਸਟਰੇਲੀਆ        ਸਿਡਨੀ         21 ਫਰਵਰੀ         ਦੁਪਹਿਰ 1 . 30 ਵਜੇ
ਭਾਰਤ ਬਨਾਮ ਬੰਗਲਾਦੇਸ਼             ਪਰਥ          24 ਫਰਵਰੀ           ਸ਼ਾਮ 4 . 30 ਵਜੇ
ਭਾਰਤ ਬਨਾਮ ਨਿਊਜ਼ੀਲੈਂਡ         ਮੈਲਬਰਨ       27 ਫਰਵਰੀ         ਸਵੇਰੇ 8 . 30 ਵਜੇ
ਭਾਰਤ ਬਨਾਮ   ਸ਼੍ਰੀਲੰਕਾ          ਮੈਲਬਰਨ       29 ਫਰਵਰੀ         ਦੁਪਹਿਰ 1 . 30 ਵਜੇ


Related News