ਵੱਡੀ ਖਬਰ ! ਹੈਪੀ ਸਰਪੰਚ ਕਤਲ ਮਾਮਲੇ 'ਚ 4 ਮੁਲਜ਼ਮ ਲੇਹ ਤੋਂ ਗ੍ਰਿਫਤਾਰ

Saturday, Mar 14, 2026 - 10:17 PM (IST)

ਵੱਡੀ ਖਬਰ ! ਹੈਪੀ ਸਰਪੰਚ ਕਤਲ ਮਾਮਲੇ 'ਚ 4 ਮੁਲਜ਼ਮ ਲੇਹ ਤੋਂ ਗ੍ਰਿਫਤਾਰ

ਬਾਘਾਪੁਰਾਣਾ (ਕਸ਼ਿਸ਼/ਅਜੇ) : ਮੋਗਾ ਪੁਲਸ ਨੇ ਹਰਵਿੰਦਰ ਸਿੰਘ ਉਰਫ਼ ਹੈਪੀ ਸਰਪੰਚ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਚਾਰ ਮੁਲਜ਼ਮਾਂ ਨੂੰ ਲੇਹ (ਜੰਮੂ-ਕਸ਼ਮੀਰ) ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਬਾਲ ਕ੍ਰਿਸ਼ਨ ਸਿੰਗਲਾ, ਕਪਤਾਨ ਪੁਲਸ (ਆਈ) ਮੋਗਾ, ਸੁਖਅਮਿਤ ਸਿੰਘ ਰੰਧਾਵਾ, ਉਪ ਕਪਤਾਨ ਪੁਲਸ (ਆਈ) ਮੋਗਾ ਤੇ ਇੰਸ: ਦਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਗਾ ਤੇ ਉਨ੍ਹਾਂ ਦੀ ਟੀਮ ਨੇ ਤਕਨੀਕੀ ਢੰਗ ਨਾਲ ਤਫ਼ਤੀਸ਼ ਕਰਦੇ ਹੋਏ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ
ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਬਬਲੂ (ਵਾਸੀ ਜੈਮਲਵਾਲਾ), ਜਸਨਪ੍ਰੀਤ ਸਿੰਘ ਜੱਸੂ (ਵਾਸੀ ਚੰਦ ਪੁਰਾਣਾ), ਯੁਗੇਸ਼ ਸ਼ਰਮਾ ਉਰਫ਼ ਬਾਹਮਣ (ਵਾਸੀ ਮੋਗਾ) ਅਤੇ ਹਰਮਿੰਦਰ ਸਿੰਘ ਉਰਫ਼ ਹਿੰਦਾ (ਵਾਸੀ ਜੈ ਸਿੰਘ ਵਾਲਾ) ਵਜੋਂ ਹੋਈ ਹੈ।

ਕਤਲ ਦਾ ਕਾਰਨ
ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਬਬਲੂ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਹੈਪੀ ਸਰਪੰਚ ਨਾਲ ਸਬੰਧ ਹਨ। ਇਸੇ ਰੰਜਿਸ਼ ਤਹਿਤ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ। 6 ਮਾਰਚ 2026 ਨੂੰ ਸਵੇਰੇ ਕਰੀਬ 11 ਵਜੇ ਇਨ੍ਹਾਂ ਮੁਲਜ਼ਮਾਂ ਨੇ ਪੱਤੋ ਹੀਰਾ ਸਿੰਘ ਦੇ ਰਹਿਣ ਵਾਲੇ ਹੈਪੀ ਸਰਪੰਚ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਫ਼ਰਾਰ ਹੋਣ ਲਈ ਵਰਤੀ ਜਾਅਲੀ ਨੰਬਰ ਵਾਲੀ ਗੱਡੀ
ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੇ ਕਿਰਾਏ ਦੀ ਫਾਰਚੂਨਰ ਗੱਡੀ ਵਰਤੀ ਸੀ, ਜਿਸ ਨੂੰ ਬਾਅਦ ਵਿੱਚ ਜਗਰਾਓਂ ਇਲਾਕੇ ਵਿੱਚ ਛੱਡ ਦਿੱਤਾ ਗਿਆ। ਪੁਲਸ ਤੋਂ ਬਚਣ ਲਈ ਮੁਲਜ਼ਮ ਆਪਣੀ ਨਿੱਜੀ ਫਾਰਚੂਨਰ ਗੱਡੀ 'ਤੇ ਜਾਅਲੀ ਨੰਬਰ ਪਲੇਟ ਲਗਾ ਕੇ ਲੇਹ ਵੱਲ ਭੱਜ ਗਏ ਸਨ, ਜਿੱਥੋਂ ਮੋਗਾ ਪੁਲਸ ਦੀ ਟੀਮ ਨੇ ਉਨ੍ਹਾਂ ਨੂੰ ਦਬੋਚ ਲਿਆ।

ਪੁਲਸ ਨੇ ਮੁਲਜ਼ਮਾਂ ਦਾ ਰਾਹਦਾਰੀ (Transit) ਰਿਮਾਂਡ ਹਾਸਲ ਕਰ ਲਿਆ ਹੈ ਅਤੇ ਭਲਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ। ਰਿਮਾਂਡ ਦੌਰਾਨ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾਣਗੇ ਅਤੇ ਜੇਕਰ ਇਸ ਮਾਮਲੇ ਵਿੱਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News