ICC ਮਹਿਲਾ ਟੀ-20 ਵਰਲਡ ਕੱਪ ਦੀਆਂ ਟੀਮਾਂ ਦਾ ਹੋਇਆ ਐਲਾਨ, ਮਹਿਲਾ ਦਿਵਸ ਦੇ ਦਿਨ ਹੋਵੇਗਾ ਫਾਈਨਲ
Sunday, Sep 08, 2019 - 11:53 AM (IST)

ਸਪੋਰਟਸ ਡੈਸਕ— ਅਗਲੀ ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਦੇ ਆਖਰੀ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਥਾਈਲੈਂਡ ਅਤੇ ਬੰਗਲਾਦੇਸ਼ ਦੇ ਐਤਵਾਰ ਨੂੰ ਟੂਨਾਰਮੈਂਟ ਲਈ ਕੁਆਲੀਫਾਈ ਕਰਨ ਦੇ ਨਾਲ ਹੀ ਇਸ ਗਲੋਬਲੀ ਫਲੈਗਸ਼ਿਪ ਟੂਨਾਰਮੈਂਟ 'ਚ ਹਿੱਸਾ ਲੈਣ ਵਾਲਿਆਂ ਸਾਰਿਆਂ ਦੇਸ਼ਾਂ ਦੇ ਨਾਂ ਤੈਅ ਹੋ ਗਏ ਹਨ। ਬੰਗਲਾਦੇਸ਼ ਦੀ ਮਹਿਲਾ ਟੀਮ ਵਰਲਡ ਕੱਪ ਲਈ ਗਰੁਪ-ਏ 'ਚ ਰੱਖੀਆਂ ਗਈਆਂ ਹਨ। ਇਸ ਗਰੁਪ 'ਚ ਮੌਜੂਦਾ ਚੈਂਪੀਅਨ ਆਸਟਰੇਲੀਆ, ਭਾਰਤ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਹਨ।
ਦੂਜੀ ਪਾਸੇ 12 ਸਾਲ ਪਹਿਲਾਂ ਆਪਣਾ ਪਹਿਲਾ ਇੰਟਰਨੈਸ਼ਨਲ ਮੈਚ ਖੇਡਣ ਵਾਲੀ ਥਾਈਲੈਂਡ ਦੀ ਟੀਮ ਨੇ ਵਰਲਡ ਕੱਪ ਲਈ ਕੁਆਲੀਫਾਈ ਕਰਕੇ ਇਤਿਹਾਸ ਰਚ ਦਿੱਤਾ। ਇਸ ਟੀਮ ਨੂੰ ਗਰੁੱਪ-ਬੀ 'ਚ ਇੰਗਲੈਂਡ, ਦੱਖਣ ਅਫਰੀਕਾ, ਵੈਸਟਇੰਡੀਜ਼ ਅਤੇ ਪਾਕਿਸਤਾਨ ਨਾਲ ਰੱਖਿਆ ਗਿਆ ਹੈ।
ਆਈ. ਸੀ. ਸੀ. ਵਰਲਡ ਕੱਪ 2020 ਲੋਕਲ ਪ੍ਰਬੰਧਕ ਕਮੇਟੀ ਦੇ ਸੀ. ਈ. ਓ. ਨਿਕ ਹਾਕਲੇ ਨੇ ਆਪਣੇ ਬਿਆਨ 'ਚ ਕਿਹਾ, ਅਸੀਂ ਆਸਟਰੇਲੀਆ 'ਚ ਹੋਣ ਵਾਲੇ ਇਸ ਗਲੋਬਲੀ ਆਯੋਜਨ 'ਚ ਬੰਗਲਾਦੇਸ਼ ਅਤੇ ਥਾਈਲੈਂਡ ਦਾ ਸਵਾਗਤ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਸਾਰਿਆਂ ਟੀਮਾਂ ਨੂੰ ਆਸਟਰੇਲੀਆ 'ਚ ਭਰਪੂਰ ਪਿਆਰ ਅਤੇ ਸਮਰਥਨ ਮਿਲੇਗਾ। ਟੂਨਾਰਮੈਂਟ ਦੇ ਪਹਿਲੇ ਮੈਚ 'ਚ ਭਾਰਤ ਦਾ ਸਾਹਮਣਾ 21 ਫਰਵਰੀ ਨੂੰ ਮੇਜ਼ਬਾਨ ਆਸਟਰੇਲੀਆ ਨਾਲ ਹੋਵੇਗਾ। ਟੂਨਾਰਮੈਂਟ ਦਾ ਫਾਈਨਲ ਮੇਲਬਰਨ 'ਚ 8 ਮਾਰਚ ਨੂੰ ਖੇਡਿਆ ਜਾਵੇਗਾ। ਇਸ ਦਿਨ ਇੰਟਰਨੈਸ਼ਨਲ ਵੂਮੇਂਸ ਡੇ ਮਨਾਇਆ ਜਾਂਦਾ ਹੈ।
ਇਸ ਸਾਲ ਆਸਟਰੇਲਿਆ 'ਚ ਹੀ ਪੁਰਸ਼ ਟੀ-20 ਵਰਲਡ ਕੱਪ ਵੀ ਖੇਡਿਆ ਜਾਣਾ ਹੈ, ਜਿਸ 'ਚ 16 ਟੀਮਾਂ ਹਿੱਸਾ ਲੈਣਗੀਆਂ। ਇਹ ਟੂਨਾਰਮੈਂਟ 18 ਅਕਤੂਬਰ ਤੋਂ 15 ਨਵੰਬਰ ਤੱਕ ਖੇਡਿਆ ਜਾਵੇਗਾ। ਇਸ 'ਚ ਭਾਰਤ ਨੂੰ ਆਪਣਾ ਪਹਿਲਾ ਮੈਚ 24 ਅਕਤੂਬਰ ਨੂੰ ਦੱਖਣੀ ਅਫਰੀਕਾ ਨਾਲ ਖੇਡਣਾ ਹੈ ਅਤੇ ਟੂਨਾਰਮੈਂਟ ਦੇ ਉਦਘਾਟਨੀ ਮੁਕਾਬਲੇ 'ਚ ਆਸਟਰੇਲੀਆ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ।