ਮੈਂ ਪਹਿਲਾਂ ਹੀ ਕਿਹਾ ਸੀ- ਮੈਂ ਸਚਿਨ ਤੇਂਦੁਲਕਰ ਵਾਂਗ ਬੱਲੇਬਾਜ਼ੀ ਕਰਾਂਗਾ: ਇਬਰਾਹਿਮ ਜ਼ਾਦਰਾਨ
Tuesday, Nov 07, 2023 - 09:06 PM (IST)
ਮੁੰਬਈ— ਆਸਟ੍ਰੇਲੀਆ ਖਿਲਾਫ ਮੈਚ ਦੀ ਪੂਰਬਲੀ ਸ਼ਾਮ 'ਤੇ ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਾਦਰਾਨ ਨੇ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਤੋਂ ਬੱਲੇਬਾਜ਼ੀ ਦੇ ਗੁਰ ਸਿੱਖੇ, ਜਿਸ ਦਾ ਅਸਰ ਤੁਰੰਤ ਦੇਖਣ ਨੂੰ ਮਿਲਿਆ ਅਤੇ ਉਹ ਵਿਸ਼ਵ ਕੱਪ 'ਚ ਅਫਗਾਨਿਸਤਾਨ ਲਈ ਸੈਂਕੜਾ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ। ਜ਼ਾਦਰਾਨ ਨੇ ਅਜੇਤੂ 129 ਦੌੜਾਂ ਬਣਾਈਆਂ ਜਿਸ ਨਾਲ ਅਫਗਾਨਿਸਤਾਨ ਨੇ 5 ਵਿਕਟਾਂ 'ਤੇ 291 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜ਼ਾਦਰਾਨ ਨੇ ਇਸ ਤੋਂ ਬਾਅਦ ਤੇਂਦੁਲਕਰ ਦਾ ਧੰਨਵਾਦ ਕੀਤਾ। ਰਿਕਾਰਡ ਪਾਰੀ ਖੇਡਣ ਤੋਂ ਬਾਅਦ ਜ਼ਾਦਰਾਨ ਨੇ ਕਿਹਾ ਕਿ ਮੇਰੀ ਸਚਿਨ ਤੇਂਦੁਲਕਰ ਨਾਲ ਚੰਗੀ ਗੱਲਬਾਤ ਹੋਈ। ਉਸ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਮੈਂ ਮੈਚ ਤੋਂ ਪਹਿਲਾਂ ਕਿਹਾ ਸੀ ਕਿ ਮੈਂ ਸਚਿਨ ਤੇਂਦੁਲਕਰ ਦੀ ਤਰ੍ਹਾਂ ਬੱਲੇਬਾਜ਼ੀ ਕਰਾਂਗਾ। ਉਸ ਨਾਲ ਗੱਲ ਕਰਕੇ ਮੈਨੂੰ ਊਰਜਾ ਅਤੇ ਆਤਮਵਿਸ਼ਵਾਸ ਮਿਲਿਆ।
ਇਹ ਵੀ ਪੜ੍ਹੋ : ਭਾਰਤ ਦੇ ਵਿਦਿਤ ਤੇ ਵੈਸ਼ਾਲੀ ਨੇ ਰਚਿਆ ਇਤਿਹਾਸ, ਬਣੇ ਸ਼ਤਰੰਜ 'ਚ ਫਿਡੇ ਗ੍ਰੈਂਡ ਸਵਿਸ ਚੈਂਪੀਅਨ
ਉਸ ਨੇ ਕਿਹਾ ਕਿ ਵਿਸ਼ਵ ਕੱਪ 'ਚ ਅਫਗਾਨਿਸਤਾਨ ਲਈ ਪਹਿਲਾ ਸੈਂਕੜਾ ਲਗਾਉਣ ਤੋਂ ਬਾਅਦ ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਟੂਰਨਾਮੈਂਟ ਲਈ ਬਹੁਤ ਮਿਹਨਤ ਕੀਤੀ। ਮੈਂ ਪਾਕਿਸਤਾਨ ਖਿਲਾਫ ਸੈਂਕੜਾ ਲਗਾਉਣ ਤੋਂ ਖੁੰਝ ਗਿਆ ਪਰ ਅੱਜ ਸਫਲ ਰਿਹਾ। ਮੈਂ ਆਪਣੇ ਕੋਚਿੰਗ ਸਟਾਫ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਅਗਲੇ 3 ਮੈਚਾਂ 'ਚ ਸੈਂਕੜੇ ਲਗਾਵਾਂਗਾ। ਜ਼ਾਦਰਾਨ ਨੇ ਕਿਹਾ ਕਿ ਵਿਕਟ ਵਧੀਆ ਖੇਡ ਰਿਹਾ ਸੀ। ਮੈਂ ਸੰਦੇਸ਼ ਦਿੱਤਾ ਕਿ ਸਾਨੂੰ 280-285 ਦਾ ਟੀਚਾ ਰੱਖਣਾ ਹੈ। ਜੇਕਰ ਸਾਡੇ ਹੱਥਾਂ 'ਚ ਵਿਕਟਾਂ ਹੁੰਦੀਆਂ ਤਾਂ ਸਕੋਰ 300 ਜਾਂ 330 ਹੋ ਸਕਦਾ ਸੀ। ਜ਼ਿਕਰਯੋਗ ਹੈ ਕਿ ਤੇਂਦੁਲਕਰ ਨੇ ਸੋਮਵਾਰ ਸ਼ਾਮ ਨੂੰ ਜ਼ਾਦਰਾਨ ਨੂੰ ਬੱਲੇਬਾਜ਼ੀ ਦੇ ਕੁਝ ਗੁਰ ਸਿਖਾਏ ਸਨ। ਉਸ ਨੇ ਅਫਗਾਨਿਸਤਾਨ ਦੀ ਟੀਮ ਨੂੰ ਆਪਣਾ ਟੀਚਾ ਤੈਅ ਕਰਨ ਲਈ ਵੀ ਕਿਹਾ ਸੀ।
ਇਹ ਵੀ ਪੜ੍ਹੋ : ਗਰੁੱਪ ਗੇੜ ’ਚ ਭਾਰਤ ਹੱਥੋਂ ਮਿਲੀ ਹਾਰ ਅੱਖਾਂ ਖੋਲ੍ਹਣ ਵਾਲੀ : ਮਹਾਰਾਜ
ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਸਕੋਰ
ਅਫਗਾਨਿਸਤਾਨ ਨੇ ਆਸਟਰੇਲੀਆ ਖਿਲਾਫ 291 ਦੌੜਾਂ ਬਣਾਈਆਂ, ਜੋ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਉਸਦਾ ਸਭ ਤੋਂ ਵੱਡਾ ਸਕੋਰ ਹੈ। ਅਫਗਾਨਿਸਤਾਨ ਦੀ ਖਾਸ ਗੱਲ ਇਹ ਹੈ ਕਿ ਇਸ ਨੇ ਇਸ ਵਿਸ਼ਵ ਕੱਪ 'ਚ ਚਾਰ ਵਾਰ 250 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਅਫਗਾਨਿਸਤਾਨ ਨੇ ਚੇਨਈ ਵਿੱਚ ਪਾਕਿਸਤਾਨ ਖ਼ਿਲਾਫ਼ 286 ਦੌੜਾਂ, ਦਿੱਲੀ ਵਿੱਚ ਇੰਗਲੈਂਡ ਖ਼ਿਲਾਫ਼ 284 ਦੌੜਾਂ ਅਤੇ ਦਿੱਲੀ ਵਿੱਚ ਭਾਰਤ ਖ਼ਿਲਾਫ਼ 272 ਦੌੜਾਂ ਬਣਾਈਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ