ਕ੍ਰਿਕਟ ਦੀ ਸੁਪਰਫੈਨ ਪੂਨਮ ਪਾਂਡੇ ਨੂੰ ਮਾਰਿਆ ਪਤੀ ਨੇ ਥੱਪੜ, ਪੁਲਸ ਨੇ ਕੀਤਾ ਗ੍ਰਿਫਤਾਰ

Thursday, Sep 24, 2020 - 02:44 AM (IST)

ਕ੍ਰਿਕਟ ਦੀ ਸੁਪਰਫੈਨ ਪੂਨਮ ਪਾਂਡੇ ਨੂੰ ਮਾਰਿਆ ਪਤੀ ਨੇ ਥੱਪੜ, ਪੁਲਸ ਨੇ ਕੀਤਾ ਗ੍ਰਿਫਤਾਰ

ਨਵੀਂ ਦਿੱਲੀ- ਕ੍ਰਿਕਟ ਦੀ ਸੁਪਰ ਫੈਨ ਦੇ ਤੌਰ 'ਤੇ ਜਾਣੀ ਜਾਂਦੀ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਇਕ ਬਾਰ ਫਿਰ ਤੋਂ ਵਿਵਾਦਾਂ 'ਚ ਫਸ ਗਈ ਹੈ। ਪੂਨਮ ਨੇ ਪਤੀ ਸੈਮ ਬਾਂਬੇ 'ਤੇ ਥੱਪੜ ਮਾਰਨ ਦਾ ਦੋਸ਼ ਲਗਾਇਆ ਹੈ। ਪੂਨਮ ਸਭ ਤੋਂ ਪਹਿਲਾਂ ਉਸ ਸਮੇਂ ਚਰਚਾ 'ਚ ਆਈ ਸੀ ਜਦੋਂ ਭਾਰਤੀ ਟੀਮ ਨੇ 2011 ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਣਾ ਸੀ। ਪੂਨਮ ਨੇ ਐਲਾਨ ਕੀਤਾ ਸੀ ਕਿ ਜੇਕਰ ਭਾਰਤੀ ਟੀਮ ਫਾਈਨਲ ਮੈਚ ਜਿੱਤ ਗਈ ਤਾਂ ਉਹ ਬੇਪਰਦਾ ਹੋ ਜਾਵੇਗੀ। ਹਾਲਾਂਕਿ ਭਾਰਤੀ ਟੀਮ ਦੇ ਜਿੱਤ ਜਾਣ ਤੋਂ ਬਾਅਦ ਪੂਨਮ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੂਨਮ ਨੇ ਕਿਹਾ ਕਿ ਲੋਕ ਉਸ ਨੂੰ ਧਮਕਾ ਰਹੇ ਹਨ ਕਿ ਜੇਕਰ ਉਹ ਬੇਪਰਦਾ ਹੋਈ ਤਾਂ ਖਮਿਆਜ਼ਾ ਭੁਗਤਨਾ ਪਵੇਗਾ।
ਉੱਥੇ ਹੀ ਘਰੇਲੂ ਹਿੰਸਾ ਮਾਮਲੇ 'ਚ ਪੁਲਸ ਨੇ ਕਾਰਵਾਈ ਕਰਦੇ ਹੋਏ ਪੂਨਮ ਦੇ ਪਤੀ ਸੈਮ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਨੇ ਸੈਮ ਵਿਰੁੱਧ ਘਰੇਲੂ ਹਿੰਸਾ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੂਨਮ ਦਾ ਦੋਸ਼ ਹੈ ਕਿ ਘਰੇਲੂ ਵਿਵਾਦ ਇੰਨਾ ਵੱਧ ਗਿਆ ਹੈ ਕਿ ਸੈਮ ਉਸ ਨੂੰ ਕੁੱਟਣ ਲੱਗਾ। ਪਤੀ ਦੀ ਅਜਿਹੀ ਹਰਕਤ ਨੂੰ ਉਹ ਬਰਦਾਸ਼ਤ ਨਹੀਂ ਕਰ ਸਕੀ। ਦੱਸ ਦੇਈਏ ਕਿ ਕ੍ਰਿਕਟ ਨਾਲ ਜੁੜੇ ਹਰ ਤਰ੍ਹਾਂ ਦੇ ਫੋਟੋਸ਼ੂਟ ਜਾਂ ਵੀਡੀਓ 'ਚ ਦਿਖਦੀ ਰਹੀ ਹੈ। ਪੂਨਮ ਆਈ. ਪੀ. ਐੱਲ. ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੀ ਫੈਨ ਰਹੀ ਹੈ।


author

Gurdeep Singh

Content Editor

Related News