ਓਸਤਾਪੇਂਕੋ ਨੇ ਫ੍ਰੈਂਚ ਓਪਨ ਦੇ ਸੈਮੀਫਾਈਨਲ ''ਚ ਪਹੁੰਚਦੇ ਹੀ ਰੱਚ ਦਿੱਤਾ ਇਤਿਹਾਸ

06/08/2017 11:10:47 PM

ਪੈਰਿਸ— ਲਾਤਵੀਆ ਦੀ ਯਸੇਨਾ ਓਸਤਾਪੇਂਕੋ ਨੇ ਸਵਿਰਜ਼ਰਲੈਂਡ ਦੀ ਤਿਮਿਆ ਬਾਸਿੰਸਕੀ ਨੂੰ ਵੀਰਵਾਰ ਨੂੰ ਸਖਤ ਸੰਘਰਸ਼ 'ਚ 7-6, 3-6, 6-3 ਨਾਲ ਹਰਾ ਕੇ ਫ੍ਰੈਂਚ ਓਪਨ ਦੇ ਮਹਿਲਾ ਸਿੰਗਲ ਵਰਗ ਦੇ ਫਾਈਨਲ 'ਚ ਪਹੁੰਚਣ ਦੇ ਨਾਲ ਹੀ ਇਤਿਹਾਸ ਰੱਚ ਦਿੱਤਾ। ਓਸਤਾਪੇਂਕੋ ਨੇ ਆਪਣੇ 20ਵੇਂ ਜਨਮ ਦਿਨ ਦਾ ਜਸ਼ਨ ਰੋਲਾਂ ਗੇਰੋ 'ਚ ਇਤਿਹਾਸ ਰੱਚਣ ਦੇ ਨਾਲ ਮਨਾਇਆ। ਗੈਰ ਦਰਜਾ ਪ੍ਰਾਪਤ ਓਸਤਾਪੇਂਕੋ ਇਸ ਦੇ ਨਾਲ ਹੀ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ 'ਚ ਪਹੁੰਚਣ ਵਾਲੀ ਲਾਤਵੀਆ ਦੀ ਪਹਿਲੀ ਖਿਡਾਰਨ ਬਣ ਗਈ ਹੈ।
ਓਸਤਾਪੇਂਕੋ 2007 'ਚ ਏਨਾ ਇਵਾਨੋਵਿਚ ਤੋਂ ਬਾਅਦ ਫ੍ਰੈਂਚ ਓਪਨ ਦੇ ਫਾਈਨਲ 'ਚ ਪਹੁੰਚਣ ਵਾਲੀ ਸਭ ਤੋਂ ਨੌਜਵਾਨ ਖਿਡਾਰਨ ਬਣ ਗਈ ਹੈ। ਲਾਤਵੀਆਈ ਖਿਡਾਰੀ ਨੇ ਮੈਚ 'ਚ ਤਿੰਨ ਐੱਸ ਲਗਾਏ, ਤਿੰਨ ਡਬਲ ਫਾਲਟ ਕੀਤੇ। ਆਪਣੀ ਪਹਿਲੀ ਸਰਵਿਸ 'ਤੇ 55 ਫੀਸਦੀ ਅੰਕ ਜਿੱਤੇ, ਦੂਜੀ ਸਰਵਿਸ 'ਤੇ 40 ਫੀਸਦੀ ਅੰਕ ਜਿੱਤ, 15 ਬ੍ਰੇਕ ਅੰਕਾਂ 'ਚੋਂ 8 ਨੂੰ ਬਣਾਇਆ, 14 ਅੰਕਾਂ 'ਚ ਨਾਲ ਛੇ ਬਣਾਏ, 50 ਵਿਨਰਸ ਲਗਾਏ ਅਤੇ 45 ਬੇਜਾਂ ਭੂਲੇਂ ਕੀਤੇ। ਬਾਸਿੰਸਕੀ ਨੇ ਮੈਚ 'ਚ ਪੰਜ ਐੱਸ ਲਗਾਏ, ਇਕ ਡਬਲ ਫਾਲਟ ਕੀਤਾ, ਆਪਣੀ ਪਹਿਲੀ ਸਰਵਿਸ 'ਤੇ 51 ਫੀਸਦੀ ਅੰਕ ਜਿੱਤੇ, ਦੂਜੀ ਸਰਵਿਸ 'ਤੇ 44 ਫੀਸਦੀ ਅੰਕ ਜਿੱਤੇ, 14 ਬ੍ਰੇਕ ਅੰਕਾਂ 'ਚੋਂ 8 ਅੰਕਾਂ ਨੂੰ ਬਣਾਇਆ, 15 ਬ੍ਰੇਕ ਅੰਕਾਂ 'ਚੋਂ 7 ਬਚਾਏ, 22 ਵਿਨਰਸ ਲਗਾਏ ਅਤੇ 19 ਬੇਜਾਂ ਭੂਲੇਂ ਕੀਤੇ।
ਓਸਤਾਪੇਂਕੋ ਨੇ ਦਿਨ ਦੇ ਆਪਣੇ 50ਵੇਂ ਜੇਤੂ ਨਾਲ ਬਾਸਿੰਸਕੀ ਦੀ ਸਰਵਿਸ ਤੋੜੀ ਅਤੇ ਆਪਣੇ ਪਹਿਲੇ ਮੇਜਰ ਫਾਈਨਲ 'ਚ ਸਥਾਨ ਬਣਾ ਲਿਆ। ਉਸ ਨੇ ਇਹ ਮੁਕਾਬਲਾ 2 ਘੰਟੇ 24 ਮਿੰਟ 'ਚ ਜਿੱਤ ਲਿਆ। ਓਸਤਾਪੇਂਕੋ ਨੇ ਪਹਿਲੇ ਸੈੱਟ ਦਾ ਟਾਈ ਬ੍ਰੇਕ 7-4 ਨਾਲ ਜਿੱਤਣ ਤੋਂ ਬਾਅਦ ਦੂਜਾਂ ਸੈੱਟ 3-6 ਨਾਲ ਗੁਆ ਦਿੱਤਾ ਪਰ ਫੈਸਲੇ ਸੈੱਟ 'ਚ ਲਾਤਵਿਆਈ ਖਿਡਾਰੀ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਬਾਸਿੰਸਕੀ ਨੂੰ ਕੋਈ ਮੌਕਾ ਨਹੀਂ ਦਿੱਤਾ। ਵਿਸ਼ਵ 'ਚ 47ਵੇਂ ਨੰਬਰ ਦੀ ਓਸਤਾਪੇਂਕੋ ਇਸ ਦੇ ਨਾਲ ਹੀ 1983 ਤੋਂ ਬਾਅਦ ਫ੍ਰੈਂਚ ਓਪਨ ਦੇ ਮਹਿਲਾ ਸਿੰਗਲ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਗੈਰ ਦਰਜਾ ਪ੍ਰਾਪਤ ਖਿਡਾਰੀ ਬਣ ਗਈ ਹੈ। ਓਸਤਾਪੇਂਕੋ ਦਾ ਫਾਈਨਲ 'ਚ ਦੂਜੀ ਸੀਡ ਚੇਕ ਗਣਰਾਜ ਦੀ ਕੈਰੋਲਿਨਾ ਪਲਿਸਕੋਵਾ ਅਤੇ ਤੀਜੀ ਸੀਡ ਰੋਮਾਨਿਆ ਦੀ ਸਿਮੋਨਾ ਹਾਲੇਪ ਦੇ ਵਿਚਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਨਾਲ ਹੋਵੇਗਾ।
 


Related News