ਹਿਮਾ ਦੀ ਅੰਗਰੇਜ਼ੀ ''ਤੇ ਕੁਮੈਂਟ ਕਰਨ ਵਾਲੇ AFI ਨੇ ਮੰਗੀ ਮੁਆਫੀ (ਵੇਖੋ ਵੀਡੀਓ)

Saturday, Jul 14, 2018 - 10:54 AM (IST)

ਹਿਮਾ ਦੀ ਅੰਗਰੇਜ਼ੀ ''ਤੇ ਕੁਮੈਂਟ ਕਰਨ ਵਾਲੇ AFI ਨੇ ਮੰਗੀ ਮੁਆਫੀ (ਵੇਖੋ ਵੀਡੀਓ)

ਨਵੀਂ ਦਿੱਲੀ— ਭਾਰਤ ਨੂੰ ਇਤਿਹਾਸਕ ਜਿੱਤ ਦਿਵਾਉਣ ਵਾਲੀ ਹਿਮਾ ਦਾਸ ਦੀ ਅੰਗਰੇਜ਼ੀ 'ਤੇ ਭਾਰਤੀ ਐਥਲੈਟਿਕਸ ਸੰਘ (ਏ.ਐੱਫ.ਆਈ.) ਵੱਲੋਂ ਕੁਮੈਂਟ ਕਰਨਾ ਕਾਫੀ ਭਾਰੀ ਪਿਆ ਅਤੇ ਇਸ ਲਈ ਉਸ ਨੇ ਆਪਣੀ ਗਲਤੀ ਵੀ ਸਵੀਕਾਰ ਕੀਤੀ ਹੈ।

ਏ.ਐੱਫ.ਆਈ. ਨੇ ਦੋ ਦਿਨ ਪਹਿਲਾਂ ਹਿਮਾ ਦੇ ਆਈ.ਏ.ਏ.ਐੱਫ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚਣ ਦੇ ਬਾਅਦ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਪੋਸਟ ਕਰਦੇ ਹੋਏ ਕਿਹਾ, ''ਆਪਣੀ ਸੈਮੀਫਾਈਨਲ ਜਿੱਤ ਦੇ ਬਾਅਦ ਹਿਮਾ ਮੀਡੀਆ ਨਾਲ ਗੱਲ ਕਰਦੇ ਹੋਏ। ਉਸ ਨੂੰ ਅੰਗਰੇਜ਼ੀ ਬੋਲਣ 'ਚ ਓਨੀ ਮੁਹਾਰਤ ਹਾਸਲ ਨਹੀਂ ਹੈ ਪਰ ਉੱਥੇ ਵੀ ਉਸ ਨੇ ਆਪਣਾ ਸਰਵਸ੍ਰੇਸ਼ਠ ਦਿੱਤਾ। ਸਾਨੂੰ ਤੁਹਾਡੇ 'ਤੇ ਮਾਣ ਹੈ ਅਤੇ ਫਾਈਨਲ ਲਈ ਸ਼ੁੱਭਕਾਮਨਾਵਾਂ।''

 


ਏ.ਐੱਫ.ਆਈ. ਨੂੰ ਹਿਮਾ ਦੀ ਅੰਗਰੇਜ਼ੀ 'ਤੇ ਕੁਮੈਂਟ ਕਰਨ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। 18 ਸਾਲਾ ਹਿਮਾ ਨੇ ਮਹਿਲਾਵਾਂ ਦੀ 400 ਮੀਟਰ ਰੇਸ 'ਚ ਸੋਨ ਤਮਗਾ ਹਾਸਲ ਕਰਕੇ ਇਤਿਹਾਸ ਰਚਿਆ। ਇਹ ਵਿਸ਼ਵ ਮੰਚ 'ਤੇ ਮਹਿਲਾ ਵਰਗ 'ਚ ਭਾਰਤ ਦਾ ਪਹਿਲਾ ਇਤਿਹਾਸਕ ਟਰੈਕ ਸੋਨ ਤਮਗਾ ਹੈ।

 

 


Related News