ਹੀਰੋ ਮੋਟੋਸਪੋਰਟਸ ਟੀਮ ਡਕਾਰ ਰੈਲੀ ਲਈ ਤਿਆਰ
Wednesday, Dec 12, 2018 - 09:27 PM (IST)

ਨਵੀਂ ਦਿੱਲੀ- ਵਿਸ਼ਵ ਦੇ ਸਭ ਤੋਂ ਵੱਡੇ ਦੋਪਹੀਆ ਵਾਹਨ ਨਿਰਮਾਤਾ ਹੀਰੋ ਮੋਟਰਕਾਰਪ ਲਿਮਟਿਡ ਦੇ ਮੋਟਰ ਸਪੋਰਟ ਡਵੀਜ਼ਨ ਹੀਰੋ ਮੋਟੋਸਪੋਰਟਸ ਟੀਮ ਰੈਲੀ ਨੇ ਬੁੱਧਵਾਰ ਨੂੰ ਵੱਕਾਰੀ ਡਕਾਰ ਰੈਲੀ 2019 ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ।
ਇਸ ਟੀਮ ਵਿਚ ਹੀਰੋ ਮੋਟੋਸਪੋਰਟਸ ਦੇ ਸਾਰੇ 3 ਰਾਈਡਰਜ਼ ਸਭ ਤੋਂ ਤਜਰਬੇਕਾਰ ਭਾਰਤੀ ਡਕਾਰ ਪ੍ਰਤੀਯੋਗੀ ਸੀ. ਐੱਸ. ਸੰਤੋਸ਼, ਪੁਰਤਗਾਲ ਦੇ ਸਟਾਰ ਜੋਆਕਵਿਮ ਰੋਡ੍ਰਿਗਜ਼ ਤੇ ਸਪੇਨ ਦੇ ਪ੍ਰਸਿੱਧ ਅਤੇ 'ਡਕਾਰ 2018 ਦੇ ਬੈਸਟ ਰੂਕੀ' ਓਰੀਓਲ ਮੇਨਾ ਸ਼ਾਮਲ ਹਨ।