ICC ਦੇ ਨੋਟਿਸ ਬੋਰਡ ’ਤੇ ਪਾਕਿ ਬਾਰੇ ਨਾਂਹਪੱਖੀ ਸੁਰਖੀਆਂ ਹੀ ਦੇਖੀਆਂ : ਹਸਨੈਨ
Wednesday, Dec 22, 2021 - 10:30 PM (IST)
ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਫੈਸਲ ਹਸਨੈਨ ਨੇ ਖੁਲਾਸਾ ਕੀਤਾ ਹੈ ਕਿ ਦੇਸ਼ ਦੇ ਬਾਰੇ ’ਚ ‘ਜ਼ਿਆਦਾਤਰ ਨਾਂਹਪੱਖੀ’ ਰਿਪੋਰਟਾਂ ਅਤੇ ‘ਸੁਰਖੀਆਂ’ ਹੀ ਆਈ. ਸੀ. ਸੀ. ਦੇ ਨੋਟਿਸ ਬੋਰਡ ’ਤੇ ਲਗਾਈਆਂ ਜਾਂਦੀਆਂ ਰਹੀਆਂ ਹਨ। ਉਸ ਨੇ ਕਿਹਾ ਕਿ ਦੇਸ਼ ਦੇ ਬਾਰੇ ’ਚ ਧਾਰਨਾਂ ਅਤੇ ਇਸ ਦਾ ਵੱਕਾਰ ਇਕ ਵੱਡੀ ਸਮੱਸਿਆ ਹੈ।
ਇਹ ਖ਼ਬਰ ਪੜ੍ਹੋ- ਜਨਤਕ ਇਸਤੇਮਾਲ ਲਈ ਖੁੱਲ੍ਹੇਗਾ ਟੋਕੀਓ ਓਲੰਪਿਕ ਸਥਾਨ
ਆਈ. ਸੀ. ਸੀ. ਦੇ ਮੁੱਖ ਵਿੱਤੀ ਅਧਿਕਾਰੀ ਦੇ ਰੂਪ ’ਚ ਕੰਮ ਕਰ ਚੁੱਕੇ ਹਸਨੈਨ ਨੇ ਕਿਹਾ ਕਿ ਸਿਰਫ ਦੇਸ਼ ਦੇ ਕ੍ਰਿਕਟ ਨੂੰ ਹੀ ਨਹੀਂ, ਬਲਕਿ ਵਪਾਰ ਅਤੇ ਟੂਰਿਜ਼ਮ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਹਸਨੈਨ ਅਨੁਸਾਰ ਪਾਕਿਸਤਾਨ ਪ੍ਰਤੀ ਧਾਰਨਾਂ ਚੰਗੀ ਨਹੀਂ ਹੈ। ਉਹ ਇਸ ਬਾਰੇ ਕਾਫੀ ਈਮਾਨਦਾਰੀ ਨਾਲ ਕਹਿ ਸਕਦਾ ਹੈ। ਮੈਂ ਆਈ. ਸੀ. ਸੀ. ਅਤੇ ਜ਼ਿੰਮਬਾਵੇ ਕ੍ਰਿਕਟ ਦੇ ਨਾਲ ਕੰਮ ਕਰ ਚੁੱਕਾ ਹਾਂ। ਇਸ ਲਈ ਮੈਂ ਜਾਣਦਾ ਹਾਂ ਕਿ ਪਾਕਿਸਤਾਨ ਕ੍ਰਿਕਟ ਦੇ ਬਾਰੇ ਅੰਦਰ ਕਿਸ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਹਨ।
ਇਹ ਖ਼ਬਰ ਪੜ੍ਹੋ- IPL ਦੀ ਮੈਗਾ ਨੀਲਾਮੀ ਬੈਂਗਲੁਰੂ ’ਚ 7 ਅਤੇ 8 ਫਰਵਰੀ ਨੂੰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।