ਹਰਸ਼ਦਾ ਨੇ ਏਸ਼ੀਆਈ ਯੁਵਾ ਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ''ਚ ਜਿੱਤਿਆ ਸੋਨ ਤਮਗ਼ਾ

07/19/2022 3:47:02 PM

ਨਵੀਂ ਦਿੱਲੀ- ਤੇਜ਼ੀ ਨਾਲ ਉਭਰਦੀ ਹੋਈ ਭਾਰਤੀ ਵੇਟਲਿਫਟਰ ਹਰਸ਼ਦਾ ਗਰੁੜ ਨੇ ਤਾਸ਼ਕੰਦ 'ਚ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਮਹਿਲਾਵਾਂ ਦਾ 45 ਕਿਲੋਗ੍ਰਾਮ ਵਰਗ ਦਾ ਸੋਨ ਤਮਗ਼ਾ ਜਿੱਤਿਆ। ਭਾਰਤ ਦੀ ਇਸ 18 ਸਾਲਾ ਵੇਟਲਿਫਟਰ ਨੇ ਸੋਮਵਾਰ ਨੂੰ ਕੁਲ 157 ਕਿਲੋਗ੍ਰਾਮ (69 ਕਿਲੋਗ੍ਰਾਮ ਤੇ 88 ਕਿਲੋਗ੍ਰਾਮ) ਵਜ਼ਨ ਚੁੱਕ ਕੇ ਸੋਨ ਤਮਗ਼ਾ ਆਪਣੇ ਨਾਂ ਕੀਤਾ।

ਇਹ ਵੀ ਪੜ੍ਹੋ : ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੋਗਰਾਮ ਨੂੰ 'ਮਜ਼ਾਕ' ਕਰਾਰ ਦਿੱਤਾ

ਉਨ੍ਹਾਂ ਨੇ ਮਈ 'ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਖ਼ਿਤਾਬ ਜਿੱਤਣ ਦੇ ਦੌਰਾਨ ਚੁੱਕੇ 153 ਕਿਲੋਗ੍ਰਾਮ (70 ਕਿਲੋਗ੍ਰਾਮ ਤੇ 83 ਕਿਲੋਗ੍ਰਾਮ) ਵਜ਼ਨ ਤੋਂ ਚਾਰ ਕਿਲੋ ਵਜ਼ਨ ਵੱਧ ਚੁੱਕਿਆ। ਭਾਰਤ ਦੀ ਸੌਮਯਾ ਦਲਵੀ ਨੇ 45 ਕਿਲੋਗ੍ਰਾਮ ਯੁਵਾ ਵਰਗ 'ਚ ਕਾਂਸੀ ਤਮਗ਼ਾ ਜਿੱਤਿਆ। ਯੁਵਾ ਵਿਸ਼ਵ ਚੈਂਪੀਅਨਸ਼ਿਪ ਦੀ ਇਸ ਕਾਂਸੀ ਤਮਗ਼ਾ ਜੇਤੂ ਨੇ 145 ਕਿਲੋਗ੍ਰਾਮ (63 ਕਿਲੋਗ੍ਰਾਮ ਤੇ 82 ਕਿਲੋਗ੍ਰਾਮ) ਭਾਰ ਚੁੱਕਿਆ।

ਇਹ ਵੀ ਪੜ੍ਹੋ : ਭਾਰਤ ਦੇ ਮੈਰਾਜ ਅਹਿਮਦ ਖ਼ਾਨ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਸੋਨ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ

ਪੁਰਸ਼ਾਂ ਦੇ 49 ਕਿਲੋਗ੍ਰਾਮ ਵਰਗ 'ਚ ਐੱਲ ਧਨੁਸ਼ ਨੇ 85 ਕਿਲੋਗ੍ਰਾਮ ਵਜ਼ਨ ਚੁੱਕ ਕੇ ਸਨੈਚ ਵਰਗ 'ਚ ਕਾਂਸੀ ਦਾ ਤਮਗ਼ਾ ਜਿੱਤਿਆ। ਉਹ ਹਾਲਾਂਕਿ ਕੁਲ ਭਾਰ ਦੇ ਆਧਾਰ 'ਤੇ 185 ਕਿਲੋਗ੍ਰਾਮ (85 ਕਿਲੋਗ੍ਰਮ ਤੇ 100 ਕਿਲੋਗ੍ਰਾਮ) ਵਜ਼ਨ ਚੁੱਕ ਕੇ ਚੌਥੇ ਸਥਾਨ 'ਤੇ ਰਹੇ। ਮਹਾਦੀਪੀ ਤੇ ਵਿਸ਼ਵ ਚੈਂਪੀਅਨਸ਼ਿਪ 'ਚ ਸਨੈਚ, ਕਲੀਨ ਐਂਡ ਜਰਕ ਤੇ ਕੁਲ ਭਾਰਤ ਦੇ ਲਈ ਵੱਖ-ਵੱਖ ਤਮਗ਼ੇ ਦਿੱਤੇ ਜਾਂਦੇ ਹਨ ਪਰ ਓਲੰਪਿਕ 'ਚ ਸਿਰਫ਼ ਕੁਲ ਭਾਰ ਲਈ ਤਮਗ਼ਾ ਦਿੱਤਾ ਜਾਂਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News