ਹੈਰਿਸ ਇੰਗਲਿਸ਼ ਨੇ 7 ਸਾਲ ’ਚ ਜਿੱਤਿਆ ਪਹਿਲਾ PGA ਖਿਤਾਬ

Monday, Jan 11, 2021 - 08:23 PM (IST)

ਹੈਰਿਸ ਇੰਗਲਿਸ਼ ਨੇ 7 ਸਾਲ ’ਚ ਜਿੱਤਿਆ ਪਹਿਲਾ PGA ਖਿਤਾਬ

ਕਪਾਲੁਆ (ਹਵਾਈ)- ਹੈਰਿਸ ਇੰਗਲਿਸ਼ ਨੇ ਸੇਂਟ੍ਰੀ ਟੂਰਨਾਮੈਂਟ ਆਫ ਚੈਂਪੀਅਨਸ ਗੋਲਫ ਮੁਕਾਬਲੇ ’ਚ ਜਿੱਤ ਦਰਜ ਕਰਕੇ ਪੀ. ਜੀ. ਏ. ਟੂਰ ’ਚ ਪਿਛਲੇ ਸੱਤ ਸਾਲਾ ’ਚ ਆਪਣਾ ਪਹਿਲਾ ਖਿਤਾਬ ਜਿੱਤਿਆ। ਇੰਗਲਿਸ਼ 18ਵੇਂ ਹੋਲ ’ਚ 10 ਫੁੱਟ ਨਾਲ ਈਗਲ ਬਣਾਉਣ ਤੋਂ ਖੁੰਝ ਗਏ, ਜਿਸ ਦੇ ਕਾਰਨ ਉਨ੍ਹਾਂ ਨੂੰ ਜੋਕਿਮ ਨੀਮੈਨ ਦੇ ਨਾਲ ਪਲੇਅ ਆਫ ਖੇਡਣਾ ਪਿਆ।
ਉਨ੍ਹਾਂ ਨੇ 18ਵੇਂ ਹੋਲ ’ਚ ਛੇ ਫੁੱਟ ਨਾਲ ਬਰਡੀ ਬਣਾਈ ਅਤੇ ਆਖਰੀ ਦਿਨ ਦਾ ਉਸਦਾ ਸਕੋਰ ਚਾਰ ਅੰਡਰ 69 ਰਿਹਾ। ਨੀਮੈਨ ਨੇ ਆਖਰੀ ਦੌਰ ’ਚ 64 ਦਾ ਸਕੋਰ ਬਣਾਇਆ ਪਰ ਪਲੇਅ ਆਫ ’ਚ ਉਹ ਖੁੰਝ ਗਏ ਅਤੇ ਇੰਗਲਿਸ਼ 2013 ਦੇ ਤੋਂ ਬਾਅਦ ਪਹਿਲੀ ਵਾਰ ਪੀ. ਜੀ. ਏ. ਟੂਰ ’ਚ ਖਿਤਾਬ ਜਿੱਤਣ ’ਚ ਸਫਲ ਰਹੇ। ਇਹ ਉਸ ਦੇ ਕਰੀਅਰ ਦਾ ਤੀਜਾ ਖਿਤਾਬ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News