ਹਰਿਕਾ ਨੇ ਕਾਸ਼ਲਿਨਸਕਾਯਾ ਨਾਲ ਡਰਾਅ ਖੇਡਿਆ, 7ਵੇਂ ਸਥਾਨ ’ਤੇ ਬਰਕਰਾਰ

Thursday, Mar 12, 2020 - 01:18 PM (IST)

ਹਰਿਕਾ ਨੇ ਕਾਸ਼ਲਿਨਸਕਾਯਾ ਨਾਲ ਡਰਾਅ ਖੇਡਿਆ, 7ਵੇਂ ਸਥਾਨ ’ਤੇ ਬਰਕਰਾਰ

ਸਪੋਰਟਸ ਡੈਸਕ— ਭਾਰਤੀ ਗ੍ਰੈਂਡਮਾਸਟਰ ਡੀ. ਹਰਿਕਾ ਨੇ ਇੱਥੇ ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ ਟੂਰਨਾਮੈਂਟ ਦੇ 9ਵੇਂ ਦੌਰ ਵਿਚ ਰੂਸ ਦੀ ਐਲਿਨਾ ਕਾਸ਼ਲਿਨਸਕਾਯਾ ਨਾਲ ਡਰਾਅ ਖੇਡਿਆ, ਜਿਸ ਨਾਲ ਉਹ ਅੰਕ ਸੂਚੀ ਵਿਚ 7ਵੇਂ ਸਥਾਨ ’ਤੇ ਬਰਕਰਾਰ ਹੈ। ਹਰਿਕਾ ਦੇ 4.5 ਅੰਕ ਹਨ। ਦੁਨੀਆ ਦੀ ਦੂਜੇ ਨੰਬਰ ਦੀ ਭਾਰਤੀ ਖਿਡਾਰਨ ਨੂੰ ਰੂਸ ਦੀ ਕੌਮਾਂਤਰੀ ਮਾਸਟਰ ਨੇ ਬਰਾਬਰੀ ’ਤੇ ਰੋਕਿਆ, ਜਿਸ ਦੀ ਰੈਂਕਿੰਗ ਹਰਿਕਾ ਤੋਂ ਘੱਟ ਹੈ। ਹਰਿਕਾ ਦੀ ਈ. ਐੱਲ. ਓ. ਰੇਟਿੰਗ 2517 ਹੈ, ਜਦਕਿ ਕਾਸ਼ਲਿਨਸਕਾਯਾ ਦੀ 2485 ਹੈ। 

PunjabKesari ਹਰਿਕਾ ਤੇ ਕਾਸ਼ਲਿਨਸਕਾਯਾ ਬੁੱਧਵਾਰ ਦੇਰ ਰਾਤ ਹੋਈ ਬਾਜ਼ੀ ਨੂੰ 31 ਚਾਲਾਂ ਤੋਂ ਬਾਅਦ ਡਰਾਉਣ ’ਤੇ ਸਹਿਮਤ ਹੋਈਆਂ। ਦੁਨੀਆ ਦੀ 9ਵੇਂ ਨੰਬਰ ਦੀ ਖਿਡਾਰਨ ਹਰਿਕਾ ਹੁਣ 10ਵੇਂ ਦੌਰ ਵਿਚ ਯੂ¬ਕ੍ਰੇਨ ਦੀ ਅੰਨਾ ਮੁਜਿਚੁਕ ਨਾਲ ਭਿੜੇਗੀ। ਇਸ ਵਿਚਾਲੇ ਜਾਰਜੀਆ ਦੀ ਨੇਨਾ ਜਾਗਨਿਦਜੇ ਨੇ ਵਿਸ਼ਵ ਚੈਂਪੀਅਨ ਜੂ ਵੈਂਜੂਨ ’ਤੇ ਜਿੱਤ ਦੇ ਨਾਲ ਸਿੰਗਲ ਬੜ੍ਹਤ ਬਰਕਰਾਰ ਰੱਖੀ ਹੈ। ਉਸਦੇ 7 ਅੰਕ ਹਨ, ਜਦਕਿ ਉਸਦੀ ਨੇੜਲੀ ਵਿਰੋਧੀ ਅਲੈਗਸਾਂਦ੍ਰਾ ਗੋਰਯਾਚਕਿਨਾ ਦੇ 5.5 ਅੰਕ ਹਨ। 


Related News