ਹਰਭਜਨ ਦੇ ਗੀਤ ਗਾਉਣ ''ਤੇ ਮੀਕਾ ਨੂੰ ਹੋਈ ਪਰੇਸ਼ਾਨੀ, ਸੋਸ਼ਲ ਮੀਡੀਆ ਰਾਹੀਂ ਜਤਾਇਆ ਇਤਰਾਜ਼

Monday, Jun 25, 2018 - 10:57 AM (IST)

ਹਰਭਜਨ ਦੇ ਗੀਤ ਗਾਉਣ ''ਤੇ ਮੀਕਾ ਨੂੰ ਹੋਈ ਪਰੇਸ਼ਾਨੀ, ਸੋਸ਼ਲ ਮੀਡੀਆ ਰਾਹੀਂ ਜਤਾਇਆ ਇਤਰਾਜ਼

ਨਵੀਂ ਦਿੱਲੀ—ਭੱਜੀ ਦੇ ਨਾਮ ਨਾਲ ਮਸ਼ਹੂਰ ਸਟਾਰ ਸਪਿਨਰ ਹਰਭਜਨ ਸਿੰਘ ਹੁਣ ਟੀਮ ਇੰਡੀਆ ਦਾ ਹਿੱਸਾ ਨਹੀਂ ਹਨ। ਆਈ.ਪੀ.ਐੱਲ. 2018 'ਚ ਉਹ ਚੇਨਈ ਸੁਪਰਕਿੰਗਜ਼ ਦਾ ਹਿੱਸਾ ਸਨ। ਪਰ ਉਨ੍ਹਾਂ ਨੂੰ ਖੇਡਣ ਦੇ ਮੌਕੇ ਜ਼ਿਆਦਾ ਨਹੀਂ ਮਿਲੇ। ਅਜਿਹੇ 'ਚ ਲੱਗਦਾ ਹੈ ਕਿ ਹਰਭਜਨ ਸਿੰਘ ਨੂੰ ਹੁਣ ਕ੍ਰਿਕਟ ਤੋਂ ਸੰਨਿਆਸ ਦੇ ਬਾਰੇ 'ਚ ਸੋਚ ਲੈਣਾ ਚਾਹੀਦਾ ਹੈ ਅਤੇ ਕ੍ਰਿਕਟ ਤੋਂ ਇਲਾਵਾ ਕਰੀਅਰ ਦੀ ਭਾਲ ਕਰਨੀ ਚਾਹੀਦੀ ਹੈ। ਅਜਿਹਾ ਲੱਗ ਵੀ ਰਿਹਾ ਹੈ ਕਿ ਹਰਭਜਨ ਸਿੰਘ ਕ੍ਰਿਕਟ ਤੋਂ ਇਲਾਵਾ ਕੁਝ ਹੋਰ ਵੀ ਕਰ ਰਹੇ ਹਨ। ਹਰਭਜਨ ਸਿੰਘ ਫਿਲਹਾਲ ਕ੍ਰਿਕਟ ਤੋਂ ਦੂਰ ਸੰਗੀਤ ਦੀ ਦੁਨੀਆ 'ਚ ਹੱਥ ਅਜਮਾ ਰਹੇ ਹਨ। ਲੱਗਦਾ ਹੈ ਕਿ ਹਰਭਜਨ ਸਿੰਘ ਮਿਊਜ਼ਿਕ ਅਤੇ ਗਾਉਣ 'ਚ ਆਪਣਾ ਕਰੀਅਰ ਤਲਾਸ਼ ਰਹੇ ਹਨ।

ਜਦੋਂ ਉਹ ਟੀਮ ਇੰਡੀਆ ਦੇ ਮੈਂਬਰ ਸਨ ਉਦੋਂ ਤੋਂ ਉਹ ਵਿਗਿਆਪਨ ਉਦਯੋਗ ਦਾ ਹਿੱਸਾ ਰਹੇ ਹਨ। ਉਹ ਕਈ ਵਿਗਿਆਪਨਾਂ 'ਚ ਦਿਖਾਈ ਦਿੰਦੇ ਰਹੇ ਹਨ, ਹਾਲਾਂਕਿ ਇਸ 'ਚ ਉਨ੍ਹਾਂ ਦੀ ਅਦਾਕਰੀ ਸਮਰੱਥਾ ਦਾ ਕੋਈ ਖੁਲਾਸਾ ਨਹੀਂ ਹੁੰਦਾ, ਪਰ ਉਨ੍ਹਾਂ 'ਚ ਗਾਉਣ ਦੀ ਸ਼ਮਤਾ ਵੀ ਹੈ ਹਾਲ ਹੀ 'ਚ ਖੁਲਾਸਾ ਹੋਇਆ ਹੈ।


ਦਰਅਸਲ, ਹਾਲ ਹੀ 'ਚ ਹਰਭਜਨ ਸਿੰਘ ਨੇ ਵਰਲਡ ਮਿਊਜ਼ਿਕ ਡੇ 'ਤੇ ਆਪਣਾ ਇਕ ਵੀਡੀਓ ਪੋਸਟ ਕੀਤਾ ਸੀ। ਇਸ ਵੀਡੀਓ 'ਚ ਭੱਜੀ ਕਿਸ਼ੋਰ ਕੁਮਾਰ ਦਾ ਸ਼ਰਾਬੀ ਫਿਲਮ ਦਾ ਗਾਣਾ ' ਇੰਤੇਹਾ ਹੋ ਗਈ ਇੰਤਜ਼ਾਰ ਦੀ...' ਗਾਉਂਦੇ ਹੋਏ ਨਜ਼ਰ ਆ ਰਹੇ ਸਨ। ਭੱਜੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਸੀ, ਸੰਗੀਤ ਲੋਕਾਂ ਨੂੰ ਜੋੜਨ ਦਾ ਸਭ ਤੋਂ ਚੰਗਾ ਸਾਧਨ ਹੈ, ਕਿਸ਼ੋਰ ਕੁਮਾਰ ਦਾ ਗਾਣਾ ' ਇੰਤੇਹਾ ਹੋ ਗਈ ਇੰਤਜ਼ਾਰ ਦੀ... ' ਮੇਰਾ ਪਸੰਦੀਦਾ ਗਾਣਾ ਹੈ। ਮੈਨੂੰ ਦੱਸੋਂ ਤੁਹਾਡਾ ਪਸੰਦੀਦਾ ਗਾਣਾ ਕਿਹੜਾ ਹੈ, ਮਿਊਜ਼ਿਕ ਨੂੰ ਫੈਲਾਓ...ਪਿਆਰ ਫੈਲਾਓ


ਹਰਭਜਨ ਦੇ ਇਸ ਵੀਡੀਓ ਦੇ ਬਾਅਦ ਬਾਲੀਵੁੱਡ ਸਿੰਗਰ ਮੀਕਾ ਸਿੰਘ ਨੇ ਇਕ ਟਵੀਟ ਕੀਤਾ, ਮੀਕਾ ਨੇ ਲਿਖਿਆ -ਨਾ ਭੱਜੀ ਪਲੀਜ਼ ਨਾ ਕਰੋ, ਤੁਸੀਂ ਨਾ ਗਾਓ ਯਾਰ.. ਅੱਜ ਤਕ ਹਰ ਕੋਈ ਸਿੰਗਰ ਬਣ ਰਿਹਾ ਹੈ.. ਪਰ ਸਮੱਸਿਆ ਇਹ ਹੈ ਕਿ ਅਸੀਂ ਕ੍ਰਿਕਟਰ ਨਹੀਂ ਬਣ ਸਕਦੇ ਤੁਸੀਂ ਸਾਡੇ ਪੇਟ 'ਤੇ ਲੱਤ ਨਾ ਮਰੋ...
ਇਸਦੇ ਜਵਾਬ 'ਚ ਹਰਭਜਨ ਸਿੰਘ ਨੇ ਲਿਖਿਆ. ਨਾ ਭਰਾ ਮੇਰੇ ਵੱਸ ਦੀ ਗੱਲ ਨਹੀਂ ਹੈ.. ਜਿਸਦਾ ਕੰਮ ਉਸੇ ਨੂੰ ਸਾਝੇ...


ਦੱਸ ਦਈਏ ਕਿ ਇਸ ਤੋਂ ਪਹਿਲਾਂ ਹਰਭਜਨ ਸਿੰਘ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਵੀ ਇਕ ਗਾਣਾ ਗਾ ਚੁੱਕੇ ਹਨ, ਹਰਭਜਨ ਸਿੰਘ ਨੇ ਆਪਣੇ ਇਸ ਗਾਣੇ ਦੇ ਜਰੀਏ ਯੁਵਾ ਪੀੜੀ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਿ ਜਿਵੇ ਦੇਸ਼ ਭਗਤ ਸਿੰਘ ਚਾਹੁੰਦੇ ਸਨ, ਸਾਡਾ ਦੇਸ਼ ਉਝ ਨਹੀਂ ਬਣ ਰਿਹਾ, ਇਸ ਗੀਤ 'ਚ ਉਨ੍ਹਾਂ ਨੇ ਭਗਤ ਸਿੰਘ ਨੂੰ ਸਾਲ 'ਚ ਦੋ-ਤਿੰਨ ਦਿਨ ਯਾਦ ਕਰਨ ਵਾਲੇ ਫੈਨਜ਼ ਅਤੇ ਉਨ੍ਹਾਂ ਗੀਤਕਾਰਾਂ ਨੂੰ ਸੰਦੇਸ਼ ਦਿੱਤਾ, ਜੋ ਭਗਤ ਸਿੰਘ ਦੀ ਸੋਚ ਨੂੰ ਛੱਡ ਕੇ ਗਲਤ ਗੀਤ ਗਾ ਰਹੇ ਹਨ।


Related News