ਕ੍ਰਿਕਟ ਤੋਂ ਦੂਰ ਹੋ ਕੇ ਖੁਸ਼ ਹਨ ਵਾਰਨਰ, ਪਰਿਵਾਰ ਨਾਲ ਬਿਤਾ ਰਹੇ ਹਨ ਸਮਾਂ

Saturday, May 05, 2018 - 10:20 PM (IST)

ਕ੍ਰਿਕਟ ਤੋਂ ਦੂਰ ਹੋ ਕੇ ਖੁਸ਼ ਹਨ ਵਾਰਨਰ, ਪਰਿਵਾਰ ਨਾਲ ਬਿਤਾ ਰਹੇ ਹਨ ਸਮਾਂ

ਸਿਡਨੀ— ਗੇਂਦ ਨਾਲ ਛੇੜਛਾੜ ਮਾਮਲੇ 'ਚ ਕਾਰਨ ਪਬੰਧੀ ਝੱਲ ਰਹੇ ਆਸਟਰੇਲੀਆ ਦੇ ਸਾਬਕਾ ਕਪਤਾਨ ਡੇਵਿਡ ਵਾਰਨਰ ਕ੍ਰਿਕਟ ਤੋਂ ਦੂਰ ਹੋਣ ਦੇ ਬਾਵਜੂਦ ਵੀ ਖੁਸ਼ ਨਜ਼ਰ ਆ ਰਹੇ ਹਨ। ਉਹ ਸਭ ਕੁਝ ਭੁੱਲ ਕੇ ਆਪਣਾ ਸਮਾਂ ਪਰਿਵਾਰ ਨਾਲ ਬਿਤਾ ਰਹੇ ਹਨ। ਵਾਰਨਰ ਨੇ ਕਿਹਾ ਕਿ ਇਸ ਵਿਵਾਦ ਤੋਂ ਬਾਅਦ ਜਿਸ ਤਰ੍ਹਾਂ ਨਾਲ ਉਸ ਨੇ ਸਮਰਥਕ ਕੀਤਾ ਹੈ ਉਸ ਨਾਲ ਲੋਕਾਂ ਦੇ ਧੰਨਵਾਦੀ ਹਾਂ।
ਆਸਟਰੇਲੀਆ ਦੇ ਐਨਟੀ ਅਖਬਾਰ ਨੂੰ ਦਿੱਤੇ ਬਿਆਨ 'ਚ ਵਾਰਨਰ ਨੇ ਕਿਹਾ ਕਿ ਕ੍ਰਿਕਟ ਤੋਂ ਦੂਰ ਹੋਣ ਤੋਂ ਬਾਅਦ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਾਂ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋ ਤੁਸੀ ਆਪ ਕ੍ਰਿਕਟ ਖੇਡ ਰਹੇ ਹੁੰਦੇ ਹੋ ਤਾਂ ਤੁਹਾਡੀ ਦਿਨਚਰ ਕ੍ਰਿਕਟ, ਹੋਟਲ, ਬੈਗ ਪੈਕਿੰਗ ਅਤੇ ਘਰ ਆਣ-ਜਾਣ ਦੇ ਵਿਚਾਲੇ ਫਸੀ ਰਹਿੰਦੀ ਹੈ।

PunjabKesari
ਉਸ ਨੇ ਕਿਹਾ ਕਿ ਹੁਣ ਉਸ ਦੀ ਪ੍ਰਾਥਮਿਕਤਾ ਪਰਿਵਾਰ ਨਾਲ ਜੁੜੇ ਕੰਮ ਹਨ ਜਿਸ ਤਰ੍ਹਾਂ ਬੱਚਿਆਂ ਨੂੰ ਤੈਰਾਕੀ ਸਿਖਾਉਂਣਾ ਅਤੇ ਜਿਮਨਾਸਟਿਕ ਕਲਾਸਾਂ 'ਚ ਲੈ ਕੇ ਜਾਣਾ। ਵਾਰਨਰ ਨੇ ਕਿਹਾ ਕਿ ਮੈਂ ਸਮਾਂ ਦਾ ਉਪਯੋਗ ਕਰ ਰਿਹਾ ਹਾਂ ਜੋ ਉਪਯੋਗਤ ਹੈ। ਉਸ ਨੇ ਕਿਹਾ ਕਿ ਮੈਂ ਉਨ੍ਹਾਂ ਚੀਜ਼ਾਂ ਨੂੰ ਮਿਸ ਕਰਦਾ ਸੀ ਜਦੋ ਬੱਚੇ ਗੇਟ 'ਤੇ ਦੌੜਦੇ ਹੋਏ ਆਉਂਦੇ ਹਨ ਅਤੇ 'ਮੰਮੀ ਅਤੇ ਪਾਪ' ਬੋਲਦੇ ਹਨ ਹੁਣ ਮੈਂ ਇਸ ਦਾ ਮਜਾ ਉੱਠਾ ਰਿਹਾ ਹਾਂ।


Related News