ਹਨੁਮਾ ਵਿਹਾਰੀ ਨੇ ਪਤਨੀ ਨੂੰ ਦਿੱਤਾ ਇਹ ਗਿੱਫਟ, ਲਿਖਿਆ-ਉਮੀਦ ਹੈ ਪਸੰਦ ਆਵੇਗਾ

2/14/2020 8:22:13 PM

ਜਲੰਧਰ— ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੇ ਨਿਊਜ਼ੀਲੈਂਡ ਇਲੈਵਨ ਦੇ ਨਾਲ ਅਭਿਆਸ ਮੈਚ ਕੀਤਾ। ਇਸ ਅਭਿਆਸ ਮੈਚ 'ਚ ਭਾਰਤੀ ਬੱਲੇਬਾਜ਼ ਹਨੁਮਾ ਵਿਹਾਰੀ ਨੇ ਸੈਂਕੜਾ ਲਗਾ ਕੇ ਟੀਮ 'ਚ ਜਗ੍ਹਾ ਬਣਾਉਣ ਦੇ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ। ਵਿਹਾਰੀ ਨੇ ਆਪਣੇ ਇਸ ਸੈਂਕੜੇ ਨੂੰ ਆਪਣੇ ਪਿਆਰ ਯਾਨੀ ਪਤਨੀ ਦੇ ਨਾਂ ਕਰ ਦਿੱਤਾ ਤੇ ਪਤਨੀ ਨੂੰ ਵੈਲੇਨਟਾਈਨ ਡੇ ਦਾ ਗਿੱਫਟ ਦਿੱਤਾ।

PunjabKesari
ਹਨੁਮਾ ਵਿਹਾਰੀ ਨੇ ਵੈਲੇਨਟਾਈਨ ਡੇ ਵਾਲੇ ਦਿਨ ਨਿਊਜ਼ੀਲੈਂਡ ਇਲੈਵਨ ਦੇ ਵਿਰੁੱਧ ਅਭਿਆਸ ਮੈਚ 'ਚ ਸੈਂਕੜਾ ਲਗਾਇਆ। ਵਿਹਾਰੀ ਨੇ ਆਪਣੇ ਇਸ ਸੈਂਕੜੇ ਨੂੰ ਆਪਣੀ ਪਤਨੀ ਦੇ ਨਾਂ ਕਰ ਦਿੱਤਾ ਤੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਗਿੱਫਟ ਬਹੁਤ ਪਸੰਦ ਆਇਆ ਹੋਵੇਗਾ? ਇਸ 'ਤੇ ਵਿਹਾਰੀ ਦੀ ਪਤਨੀ ਨੇ ਵੀ ਕੁਮੈਂਟ ਕਰਕੇ ਲਿਖਿਆ ਕਿ ਮੈਨੂੰ ਇਹ ਗਿੱਫਟ ਬਹੁਤ ਪਸੰਦ ਆਇਆ।

 
 
 
 
 
 
 
 
 
 
 
 
 
 

hope you liked the gift!♥️😉 @preethirajy

A post shared by hanuma vihari (@viharigh) on Feb 13, 2020 at 10:50pm PST

PunjabKesari

ਜ਼ਿਕਰਯੋਗ ਹੈ ਕਿ ਹਨੁਮਾ ਵਿਹਾਰੀ ਦੇ ਸੈਂਕੜੇ ਤੇ ਚੇਤੇਸ਼ਵਰ ਪੁਜਾਰਾ ਦੀਆਂ 92 ਦੌੜਾਂ ਦੀ ਮਦਦ ਨਾਲ ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਇਕਲੌਤੇ ਅਭਿਆਸ ਮੈਚ ਦੇ ਪਹਿਲੇ ਦਿਨ ਸ਼ੁਰੂਆਤੀ ਝਟਕਿਆਂ ਤੋਂ ਉੱਭਰਦੇ ਹੋਏ ਪਾਰੀ ਨੂੰ ਸੰਭਾਲਿਆ। ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ (1), ਪ੍ਰਿਥਵੀ ਸ਼ਾਹ (0) ਤੇ ਸ਼ੁਭਮਾਨ ਗਿਲ (0) ਪਿੱਚ 'ਤੇ ਅਸਫਲ ਰਹੇ। ਭਾਰਤੀ ਟੀਮ ਸਿਰਫ 263 ਦੌੜਾਂ ਹੀ ਬਣਾ ਸਕੀ ਤੇ ਵਿਹਾਰੀ 101 ਰਿਟਾਇਰਡ ਤੇ ਪੁਜਾਪਾ ਨੂੰ ਛੱਡ ਕੋਈ ਬੱਲੇਬਾਜ਼ 20 ਦੌੜਾਂ ਵੀ ਨਹੀਂ ਬਣਾ ਸਕਿਆ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh