ਗੋਰੇਟਜਾ ਨੇ ਜਰਮਨੀ ਨੂੰ ਕਨਫੈਡਰੇਸ਼ਨ ਕੱਪ ਦੇ ਫਾਈਨਲ ''ਚ ਪਹੁੰਚਾਇਆ

06/30/2017 3:41:46 PM

ਸੋਚੀ— ਲਿਓਨ ਗੋਰੇਟਜਾ ਦੇ ਦੋ ਗੋਲ ਦੀ ਬਦੌਲਤ ਜਰਮਨੀ ਨੇ ਸੈਮੀਫਾਈਨਲ 'ਚ ਮੈਕਸਿਕੋ ਨੂੰ 4-1 ਨਾਲ ਹਰਾ ਕੇ ਕਨਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ।

ਗੋਰੇਟਜਾ ਨੇ ਜਰਮਨੀ ਨੂੰ ਬਿਹਤਰੀਨ ਸ਼ੁਰੂਆਤ ਦਿਵਾਉਂਦੇ ਹੋਏ 6ਵੇਂ ਅਤੇ 8ਵੇਂ ਮਿੰਟ 'ਚ ਗੋਲ ਦਾਗੇ ਜਿਸ ਤੋਂ ਬਾਅਦ ਦੂਜੇ ਹਾਫ 'ਚ ਟਿਮੋ ਵਰਨਰ ਅਤੇ ਆਮਿਨ ਯੂਨਿਸ ਨੇ ਗੋਲ ਕਰਦੇ ਹੋਏ ਜਰਮਨੀ ਦੀ ਆਸਾਨ ਜਿੱਤ ਯਕੀਨੀ ਬਣਾਈ। ਮੈਕਸਿਕੋ ਵੱਲੋਂ ਇਕਮਾਤਰ ਗੋਲ ਦੂਜੇ ਹਾਫ 'ਚ ਫਾਬੀਆਨ ਨੇ ਕੀਤਾ। ਵਿਸ਼ਵ ਚੈਂਪੀਅਨ ਜਰਮਨੀ ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਚਿਲੀ ਨਾਲ ਭਿੜੇਗਾ।


Related News