ਚੱਲਦੇ ਵਿਆਹ 'ਚ ਤੇਜ਼ ਹਨ੍ਹੇਰੀ ਨੇ ਮਚਾਇਆ ਕਹਿਰ, ਪੁੱਟ ਸੁੱਟੇ ਟੈਂਟ, 9 ਮਹਿਮਾਨਾਂ ਨੂੰ ਪਹੁੰਚਾਇਆ ਹਸਪਤਾਲ
Sunday, May 12, 2024 - 04:22 AM (IST)
ਮਲੋਟ (ਜੁਨੇਜਾ)- ਬੀਤੀ ਰਾਤ ਫਾਜ਼ਿਲਕਾ ਰੋਡ, ਮਲੋਟ ਵਿਖੇ ਇਕ ਪੈਲੇਸ ਵਿਚ ਤੇਜ਼ ਹਨ੍ਹੇਰੀ ਨੇ ਚੱਲ ਰਹੇ ਵਿਆਹ ਪ੍ਰੋਗਰਾਮ ਦੇ ਰੰਗ 'ਚ ਭੰਗ ਪਾ ਦਿੱਤਾ। ਇਸ ਮੌਕੇ ਮਹਿਮਾਨਾਂ ਲਈ ਲਾਇਆ ਹੋਇਆ ਟੈਂਟ ਪੱਟਿਆ ਗਿਆ ਅਤੇ ਪਾਈਪਾਂ ਆਦਿ ਡਿੱਗਣ ਕਰ ਕੇ ਵਿਆਹ ਵਿਚ ਸ਼ਾਮਲ ਹੋਣ ਪੁੱਜੇ 9 ਮਹਿਮਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਇਕ 16 ਸਾਲ ਦੀ ਬੱਚੀ ਅਤੇ ਤਿੰਨ ਔਰਤਾਂ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ ਗਈ।
ਜਾਣਕਾਰੀ ਅਨੁਸਾਰ ਬੀਤੀ ਰਾਤ ਫਾਜ਼ਿਲਕਾ ਰੋਡ ’ਤੇ ਪਾਰਕ ਸਿਟੀ ਨਾਮਕ ਇਕ ਮੈਰਿਜ ਪੈਲੇਸ 'ਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਕਿ ਸਾਢੇ 10 ਵਜੇ ਦੇ ਕਰੀਬ ਸ਼ੁਰੂ ਹੋਈ ਤੇਜ਼ ਹਨ੍ਹੇਰੀ ਨੇ ਟੈਂਟ ਉਖਾੜ ਦਿੱਤਾ, ਜਿਸ ਨਾਲ ਮਹਿਮਾਨਾਂ ਵਿਚ ਭਗਦੜ ਮਚ ਗਈ। ਇਸ ਘਟਨਾ ਵਿਚ ਪਾਈਪਾਂ ਆਦਿ ਡਿੱਗਣ ਕਰ ਕੇ ਵਿਆਹ ਵਿਚ ਸ਼ਾਮਲ 9 ਮਹਿਮਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਤ 11 ਵਜੇ ਸਿਵਲ ਹਸਪਤਾਲ ਮਲੋਟ ਲਿਆਂਦਾ ਗਿਆ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਅੰਤਰਰਾਜੀ ਡਰੱਗ ਨੈੱਟਵਰਕ ਦਾ ਕੀਤਾ ਪਰਦਾਫਾਸ਼, 70 ਲੱਖ ਨਸ਼ੀਲੀਆਂ ਗੋਲ਼ੀਆਂ ਬਰਾਮਦ
ਇਸ ਮੌਕੇ ਡਾਕਟਰਾਂ ਨੇ ਬੱਗੜ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਹਰਜਿੰਦਰਾ ਨਗਰ ਮਲੋਟ, ਸੁਰੇਸ਼ ਧੀਂਗੜਾ ਪੁੱਤਰ ਚਿਮਨ ਲਾਲ ਵਾਸੀ ਕੈਂਪ ਮਲੋਟ, ਦਿਨੇਸ਼ ਸ਼ਰਮਾ ਪੁੱਤਰ ਰਾਜ ਕੁਮਾਰ ਵਾਸੀ ਸ਼ਕਤੀ ਨਗਰ ਫਾਜ਼ਿਲਕਾ, ਰਮੇਸ਼ ਕੁਮਾਰ ਗਰੋਵਰ ਪੁੱਤਰ ਲਾਲ ਚੰਦ ਵਾਸੀ ਕੈਂਪ ਮਲੋਟ, ਰਜਿੰਦਰ ਨਾਗਪਾਲ ਪੁੱਤਰ ਲਾਜਪਤ ਰਾਏ ਨਾਗਪਾਲ ਨਗਰ ਮਲੋਟ, ਰੇਖਾ ਪਤਨੀ ਸੰਜੀਵ ਕੁਮਾਰ ਅਤੇ ਈਸ਼ਾ ਪੁੱਤਰੀ ਸੰਜੀਵ ਕੁਮਾਰ ਵਾਸੀਅਨ ਦਸਮੇਸ਼ ਕਾਲੋਨੀ ਮਲੋਟ, ਮਾਇਆ ਦੇਵੀ ਪਤਨੀ ਅਰਜੁਨ ਮੁਕਤਸਰ ਅਤੇ ਸ਼ਸ਼ੀ ਪਤਨੀ ਨਰੇਸ਼ ਧੀਂਗੜਾ ਵਾਸੀ ਮਲੋਟ ਸਮੇਤ ਜਖ਼ਮੀਆਂ ਨੂੰ ਡਾਕਟਰੀ ਸਹਾਇਤਾ ਦਿੱਤੀ।
ਇਹ ਵੀ ਪੜ੍ਹੋ- ਸੂਰਜ ਨੇ ਵਰ੍ਹਾਇਆ ਕਹਿਰ, ਗਰਮੀ ਨੇ ਲੈ ਲਈ ਵਿਅਕਤੀ ਦੀ ਜਾਨ, ਬੱਸ ਅੱਡੇ ਨੇੜੇ ਪਾਰਕ 'ਚੋਂ ਮਿਲੀ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e