ਜਰਮਨ ਖਿਡਾਰਨ ਜਾਰਜਿਸ ਬਣੀ ਕ੍ਰੇਮਲਿਨ ਕੱਪ ਜੇਤੂ

10/22/2017 1:53:45 PM

ਮਾਸਕੋ, (ਬਿਊਰੋ)— ਸਤਵੀਂ ਸੀਡ ਜਰਮਨੀ ਦੀ ਖਿਡਾਰਨ ਜੂਲੀਆ ਜਾਰਜਿਸ ਘਰੇਲੂ ਰੂਸੀ ਖਿਡਾਰਨ ਡਾਰੀਆ ਕਸਾਤਕਿਨਾ ਨੂੰ ਹਰਾ ਕੇ ਕ੍ਰੇਮਲਿਨ ਕੱਪ ਟੈਨਿਸ ਟੂਰਨਾਮੈਂਟ ਦੀ ਜੇਤੂ ਬਣੀ ਹੈ। ਜਾਰਜਿਸ ਨੇ ਡਾਰੀਆ ਨੂੰ ਮਹਿਲਾ ਸਿੰਗਲ ਫਾਈਨਲ 'ਚ ਇਕਤਰਫਾ ਅੰਦਾਜ਼ 'ਚ 6-1, 6-2 ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ।

ਵਿਸ਼ਵ ਦੀ 27ਵੀਂ ਰੈਂਕਿੰਗ ਦੀ ਜਾਰਜਿਸ ਨੇ ਮੈਚ 'ਚ ਸ਼ੁਰੂਆਤ ਤੋਂ ਹੀ ਆਪਣਾ ਕੰਟਰੋਲ ਬਣਾ ਕੇ ਰਖਿਆ ਅਤੇ ਦੋ ਵਾਰ ਕਸਾਤਕਿਨਾ ਦੀ ਸਰਵਿਸ ਬ੍ਰੇਕ ਕਰਕੇ ਪਹਿਲੇ ਸੈਟ 'ਚ 5-0 ਨਾਲ ਆਸਾਨੀ ਬੜ੍ਹਤ ਹਾਸਲ ਕੀਤੀ। 28 ਸਾਲ ਦੀ ਜਰਮਨ ਖਿਡਾਰਨ ਨੇ ਫਿਰ ਹੋਰ ਵੀ ਹਮਲਾਤਵਰਤਾ ਦਿਖਾਈ। ਦੂਜੇ ਸੈਟ 'ਚ ਕਸਾਤਕਿਨਾ ਫਿਰ ਤੋਂ ਆਪਣਾ ਕੰਟਰੋਲ ਗੁਆ ਬੈਠੀ ਅਤੇ ਜਾਰਜਿਸ ਨੇ ਇਕ ਘੰਟੇ ਤੱਕ ਚਲੇ ਮੈਚ 'ਚ ਖਿਤਾਬ ਆਸਾਨੀ ਨਾਲ ਆਪਣੇ ਨਾਂ ਕਰ ਲਿਆ ਜੋ ਉਸ ਦਾ ਤੀਜਾ ਡਬਲਯੂ.ਟੀ.ਏ. ਖਿਤਾਬ ਵੀ ਹੈ। ਉਹ ਇਸ ਸਾਲ ਚੌਥੀ ਵਾਰ ਕਿਸੇ ਡਬਲਯੂ.ਟੀ.ਏ. ਫਾਈਨਲ 'ਚ ਪਹੁੰਚੀ ਹੈ।


Related News