ਕੋਰੋਨਾ ਕਾਰਨ ਫੇਡ ਕੱਪ ਫਾਈਨਲ ਅਤੇ ਪਲੇਆਫ ਮੁਲਤਵੀ

Thursday, Mar 12, 2020 - 04:39 PM (IST)

ਕੋਰੋਨਾ ਕਾਰਨ ਫੇਡ ਕੱਪ ਫਾਈਨਲ ਅਤੇ ਪਲੇਆਫ ਮੁਲਤਵੀ

ਬੁਡਾਪੇਸਟ : ਕੌਮਾਂਤਰੀ ਟੈਨਿਸ ਮਹਾਸੰਘ ਨੇ ਕੋਰੋਨਾ ਵਾਇਰਸ ਕਾਰਨ ਫੇਡ ਕੱਪ ਟੈਨਿਸ ਟੂਰਨਾਮੈਂਟ ਦਾ ਫਾਈਨਲ ਅਤੇ ਪਲੇਆਫ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਆਈ. ਟੀ. ਐੱਫ. ਦੇ ਬਾਰਡਰ ਨੇ ਬੁੱਧਵਾਰ ਨੂੰ ਹੰਗਰੀ ਸਰਕਾਰ ਵੱਲੋਂ ਇੰਡੋਰ ਖੇਡਾਂ ਨੂੰ ਲੈ ਕੇ ਕੀਤੇ ਗਏ ਐਲਾਨ ਤੋਂ ਬਾਅਦ ਸਥਾਨਕ ਆਯੋਜਨ ਕਮੇਟੀ ਨਾਲ ਚਰਚਾ ਕਰ ਸਾਵਧਾਨੀ ਵਜੋਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

PunjabKesari

ਫੈਡ ਕੱਪ ਦਾ ਆਯੋਜਨ 14 ਤੋਂ 19 ਅਪ੍ਰੈਲ ਤਕ ਬੁਡਾਪੇਸਟ ਵਿਚ ਕੀਤਾ ਜਾਣਾ ਸੀ, ਜਦਕਿ ਇਸ ਦੇ ਪਲੇਆਫ 17 ਤੋਂ 18 ਮਾਰਚ ਤਕ ਵਰਲਡ ਦੇ 8 ਸਥਾਨਾਂ ਵਿਚ ਖੇਡੇ ਜਾਣੇ ਸੀ। ਆਈ. ਟੀ. ਐੱਫ. ਦੇ ਪ੍ਰਧਾਨ ਡੇਵਿਡ ਹੇਗੇਟ੍ਰੀ ਨੇ ਕਿਹਾ, ''ਆਈ. ਟੀ. ਐੱਫ. ਦੇ ਕੋਰੋਨਾ ਸਲਾਹਕਾਰ ਸਮੂਹ ਹਾਲਾਤ 'ਤੇ ਆਪਣੀ ਨਜ਼ਰ ਬਣਾਏ ਹੋਏ ਹੈ ਅਤੇ ਇਸ 'ਤੇ ਫੈਸਲਾ ਤੱਥਾਂ, ਅਧਿਕਾਰਤ ਡਾਟਾ ਅਤੇ ਮਾਹਰਾਂ ਦੀ ਰਾਏ ਤੋਂ ਬਾਅਦ ਲਿਆ ਜਾਵੇਗਾ।''


Related News