ਦੱਖਣੀ ਅਫਰੀਕਾ ਦਾ ਸਾਬਕਾ ਆਲਰਾਊਂਡਰ ਜੈਕ ਕੈਲਿਸ ਬਣੇਗਾ ਪਿਤਾ, ਬਿਊਟੀ ਪੀਜੈਂਟ ਪਤਨੀ ਹੈ ਗਰਭਵਤੀ

11/9/2019 7:28:20 PM

ਨਵੀਂ ਦਿੱਲੀ : ਦੱਖਣੀ ਅਫਰੀਕਾ ਦਾ ਮਹਾਨ ਆਲਰਾਊਂਡਰ ਜੈਕ ਕੈਲਿਸ ਪਿਤਾ ਬਣਨ ਵਾਲਾ ਹੈ। ਜੈਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤਨੀ ਚਾਰਲੀਜ਼ ਐਂਜਿਲਸ ਨਾਲ ਫੋਟੋ ਸ਼ੇਅਰ ਕਰ ਕੇ ਇਸ ਦਾ ਖੁਲਾਸਾ ਕੀਤਾ ਹੈ। ਜੈਕ ਬੀਤੇ ਦਿਨੀਂ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿਥ ਦੇ ਵਿਆਹ ਵਿਚ ਪਤਨੀ ਨਾਲ ਪਹੁੰਚਿਆ ਸੀ। ਸਮਾਰੋਹ ਦੀ ਇਕ ਫੋਟੋ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰ ਲਿਖਿਆ ਕਿ ਅਸੀਂ 'ਤਿੰਨੇ' ਇਥੇ ਪਹੁੰਚ ਚੁੱਕੇ ਹਾਂ। ਜੈਕ ਕੈਲਿਸ ਤੇ ਚਾਰਲੀਜ਼ ਨੇ ਇਸੇ ਸਾਲ ਵਿਆਹ ਕੀਤਾ ਸੀ। ਚਾਲੀਜ਼ ਬਿਊਟੀ ਪੀਜੈਂਟ ਰਹਿ ਚੁੱਕੀ ਹੈ। ਉਹ ਕਈ ਨਾਮੀ ਬ੍ਰਾਂਡਾਂ ਲਈ ਮਾਡਲਿੰਗ ਕਰ ਚੁੱਕੀ ਹੈ। ਜੈਕ ਨਾਲ ਉਸ ਦੀ ਮੁਲਾਕਾਤ 6 ਸਾਲ ਪਹਿਲਾਂ ਹੋਈ ਸੀ। ਆਖਿਰਕਾਰ ਇਸ ਸਾਲ ਦੀ ਸ਼ੁਰੂਆਤ 'ਚ ਦੋਵਾਂ ਨੇ ਵਿਆਹ ਕਰ ਲਿਆ।

PunjabKesari

ਜ਼ਿਕਰਯੋਗ ਹੈ ਕਿ ਜੋੜੇ ਦਾ ਜਿਸ ਜਗ੍ਹਾ 'ਤੇ ਵਿਆਹ ਹੋਣਾ ਸੀ, ਉਥੇ ਸਮਾਰੋਹ ਤੋਂ ਪਹਿਲਾਂ ਅੱਗ ਵੀ ਲੱਗ ਗਈ ਸੀ। ਇਸ ਬਾਰੇ ਕ੍ਰਿਕਟ ਫੈਨਜ਼ ਨੂੰ ਉਦੋਂ ਪਤਾ ਲੱਗਾ ਸੀ, ਜਦੋਂ ਮਸ਼ਹੂਰ ਵੈਡਿੰਗ ਪਲਾਨਰ ਨਿਕ ਨਿਕੋਲਾਓ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਵੇਂ ਜੋੜੇ ਦੀ ਫੋਟੋ ਪੋਸਟ ਕੀਤੀ। ਨਿਕ ਨੇ ਫੋਟੋ ਨਾਲ ਹੀ ਇਕ ਹੈਰਾਨ ਕਰਨ ਵਾਲਾ ਖੁਲਾਸਾ ਵੀ ਕੀਤਾ। ਉਸ ਨੇ ਆਪਣੀ ਪੋਸਟ ਵਿਚ ਲਿਖਿਆ, ''ਮੇਰੀ ਤੁਹਾਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਹਮੇਸ਼ਾ ਅੱਗ ਬਾਲਦੇ ਰਹੋ।'' ਇਸ ਤੋਂ ਬਾਅਦ ਇਹ ਗੱਲ ਸਾਹਮਣੇ ਨਿਕਲ ਕੇ ਆਈ ਕਿ ਜਿਸ ਜਗ੍ਹਾ 'ਤੇ ਕੈਲਿਸ ਦਾ ਵਿਆਹ ਤੈਅ ਸੀ, ਉਥੇ ਪ੍ਰੋਗਰਾਮ ਤੋਂ ਪਹਿਲਾਂ ਅੱਗ ਲੱਗ ਗਈ ਸੀ। ਅੱਗ ਇੰਨੀ ਭਿਆਨਕ ਸੀ ਕਿ ਇਕ ਸਮੇਂ ਵਿਆਹ ਪੋਸਟਪੋਨ ਹੋਣ ਤਕ ਦੀ ਚਰਚਾ ਸ਼ੁਰੂ ਹੋ ਗਈ ਸੀ ਪਰ ਬਚਾਅ ਕੰਮ ਤੇਜ਼ ਹੋਣ ਕਾਰਣ ਪ੍ਰੋਗਰਾਮ ਤੈਅ ਸਮੇਂ 'ਤੇ ਹੀ ਹੋਇਆ।

PunjabKesari