World Cup : ਫ੍ਰਾਂਸ ਬਣਿਆ ਫੀਫਾ 2018 ਦਾ ਚੈਂਪੀਅਨ, ਕ੍ਰੋਏਸ਼ੀਆ ਨੂੰ 4-2 ਨਾਲ ਹਰਾਇਆ

07/15/2018 10:33:20 PM

ਲੁਜ਼ਹਿੰਕੀ : ਫੀਫਾ ਵਿਸ਼ਵ ਕੱਪ 2018 ਦਾ ਫਾਈਨਲ ਮੈਚ ਕ੍ਰੋਏਸ਼ੀਆ ਅਤੇ ਫ੍ਰਾਂਸ ਵਿਚਾਲੇ ਲੁਜ਼ਹਿੰਕੀ ਸਟੇਡੀਅਮ 'ਚ ਖੇਡਿਆ ਗਿਆ । ਫ੍ਰਾਂਸ ਨੇ ਆਪਣੇ ਸ਼ਾਨਦਾਰ ਖੇਡ ਦੀ ਬਦੌਲਤ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ 'ਤੇ ਕਬਜਾ ਕਰ ਲਿਆ।  

ਕ੍ਰੋਏਸ਼ੀਆ ਟੀਮ ਮੈਚ ਦੇ ਸ਼ੁਰੂ ਤੋਂ ਹੀ ਹਮਲਾਵਾਰ ਰਣਨੀਤੀ ਨਾਲ ਮੈਦਾਨ 'ਤੇ ਉਤਰੀ। ਇਸ ਦੌਰਾਨ ਕ੍ਰੋਏਸ਼ੀਆ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਉਹ ਇਨ੍ਹਾਂ ਮੌਕਿਆਂ ਨੂੰ ਗੋਲ 'ਚ ਤਬਦੀਲ ਕਰਨ 'ਚ ਅਸਫਲ ਰਹੇ। ਮੈਚ ਦੇ 15ਵੇਂ ਮਿੰਟ ਤੱਕ ਦੋਵਾਂ ਟੀਮਾਂ ਕੋਈ ਵੀ ਗੋਲ ਕਰਨ 'ਚ ਅਸਫਲ ਰਹੀਆਂ ।

ਕ੍ਰੋਏਸ਼ੀਆ ਦੇ ਲਗਾਤਾਰ ਹਮਲਿਆ ਦੇ ਬਾਵਜੂਦ ਫ੍ਰਾਂਸ ਦੇ ਮਾਰੀਓ ਮੈਂਡਜ਼ੂਕਿਕ ਨੇ ਮੈਚ ਦੇ 18ਵੇਂ ਮਿੰਟ 'ਤੇ ਗੋੇਲ ਕਰ ਕੇ ਆਪਣੀ ਟੀਮ ਨੂੰ ਇਸ ਖਿਤਾਬੀ ਮੁਕਾਬਲੇ 'ਚ 1-0 ਦੀ ਬਡ਼੍ਹਤ ਦਿਵਾ ਦਿੱਤੀ।

ਕ੍ਰੋਏਸ਼ੀਆ ਨੇ ਵੀ ਆਪਾ ਬਣਾ ਕੇ ਰੱਖਿਆ ਅਤੇ ਮੈਚ ਦੇ 28ਵੇਂ ਮਿੰਟ 'ਚ ਇਵਾਨ ਪੈਰੀਸਿਕ ਨੇ ਗੋਲ ਕਰ ਕੇ ਟੀਮ ਨੂੰ 1-1 ਨਾਲ ਬਰਾਬਰ ਲਿਆ ਦਿੱਤਾ।

ਮੈਚ ਦੇ 38ਵੇਂ ਮਿੰਟ 'ਚ ਫ੍ਰਾਂਸ ਨੇ ਪੈਨਲਟੀ ਦਾ ਭਰਭੂਰ ਫਾਇਦਾ ਚੁੱਕਿਆ ਅਤੇ ਗੋਲ ਕਰ ਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਇਹ ਗੋਲ ਫ੍ਰਾਂਸ ਦੇ ਸਟਾਰ ਸਟ੍ਰਾਈਕਰ ਐਂਟੋਈਨ ਗ੍ਰੀਜ਼ਮੈਨ ਨੇ ਕੀਤਾ।

ਮੈਚ ਦੇ ਹਾਫ ਸਮੇਂ ਤੱਕ ਫ੍ਰਾਂਸ ਨੇ ਸ਼ਾਨਦਾਰ ਖੇਡ ਦੀ ਬਦੌਲਤ ਕ੍ਰੋਏਸ਼ੀਆ 'ਤੇ 2-1 ਨਾਲ ਬਡ਼੍ਹਤ ਜਾਰੀ ਰੱਖੀ।

ਹਾਫ ਸਮੇਂ ਬਾਅਦ ਕ੍ਰੋਏਸ਼ੀਆ 'ਤੇ ਦਬਾਅ ਸਾਫ ਦੇਖਿਆ ਜਾ ਸਕਦਾ ਹੈ। ਇਸਦਾ ਫਾਇਦਾ ਫ੍ਰਾਂਸ ਦੇ ਪਾਲ ਪੋਗਬਾ ਨੇ ਮੈਚ ਦੇ 59ਵੇਂ ਮਿੰਟ 'ਚ ਚੁੱਕਿਆ ਅਤੇ ਗੋਲ ਕਰ ਕੇ ਟੀਮ ਦੀ ਬਡ਼੍ਹਤ 3-1 ਕਰ ਦਿੱਤੀ।

ਫ੍ਰਾਂਸ ਦੇ ਹਮਲੇ ਇਸ ਤੋਂ ਬਾਅਦ ਵੀ ਜਾਰੀ ਰਹੇ ਅਤੇ ਐੱਮਬਾਪੇ ਨੇ 65ਵੇਂ ਮਿੰਟ 'ਗੋਲ ਕਰ ਕੇ ਮੈਚ ਨੂੰ 4-1 ਨਾਲ ਅੱਗੇ ਕਰ ਦਿੱਤਾ। ਇਸਦੇ ਨਾਲ ਹੀ ਐੱਮਬਾਪੇ ਦੂਜੇ ਖਿਡਾਰੀ ਵੀ ਬਣ ਗਏ ਜਿਸ ਨੇ ਫੀਫਾ ਫਾਈਨਲ 'ਚ ਗੋਲ ਕੀਤਾ ਹੋਵੇ। ਇਸ ਤੋਂ ਪਹਿਲਾਂ 1958 ਪੇਲੇ ਇਹ ਕਾਰਨਾਮਾ ਕਰ ਚੁੱਕੇ ਹਨ।


ਮੈਚ ਦੇ 69ਵੇਂ ਮਿੰਟ 'ਚ ਫ੍ਰਾਂਸ ਦੇ ਸਟ੍ਰਾਈਕਰ ਮੈਂਡਜ਼ੂਕਿਕ ਆਪਣੇ ਹੀ ਪਾਲੇ 'ਚ ਗੋਲ ਕਰ ਕੇ ਫੀਫਾ ਇਤਿਹਾਸ ਦੇ ਦੂਜੇ ਅਜਿਹੇ ਖਿਡਾਰੀ ਬਣ ਗਏ ਜਿਸ ਨੇ ਆਪਣੇ ਹੀ ਪਾਲੇ 'ਚ ਗੋਲ ਕੀਤਾ ਹੋਵੇ। ਇਸ ਤੋਂ ਪਹਿਲਾਂ ਐਰਨੀ ਬ੍ਰੈਂਡਟਸ ਵੀ ਇਹ ਗਲਤੀ ਕਰ ਚੁੱਕੇ ਹਨ।

ਦੱਸ ਦਈਏ ਕਿ ਫ੍ਰਾਂਸ ਨੇ ਫਾਈਨਲ ਮੈਚ 'ਚ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਖਿਤਾਬ 'ਤੇ ਕਬਜਾ ਕਰ ਲਿਆ ਹੈ।


Related News