ਫ਼ੀਫ਼ਾ ਅੰਡਰ-17 ਮਹਿਲਾ ਵਰਲਡ ਕੱਪ ਅਗਲੇ ਸਾਲ ਅਕਤੂਬਰ ’ਚ

Friday, May 21, 2021 - 06:25 PM (IST)

ਫ਼ੀਫ਼ਾ ਅੰਡਰ-17 ਮਹਿਲਾ ਵਰਲਡ ਕੱਪ ਅਗਲੇ ਸਾਲ ਅਕਤੂਬਰ ’ਚ

ਸਪੋਰਟਸ ਡੈਸਕ— ਫ਼ੀਫ਼ਾ ਅੰਡਰ-17 ਮਹਿਲਾ ਵਰਲਡ ਕੱਪ ਅਗਲੇ ਸਾਲ 11 ਤੋਂ 30 ਅਕਤੂਬਰ ਤਕ ਭਾਰਤ ’ਚ ਹੀ ਹੋਵੇਗਾ। ਫ਼ੀਫ਼ਾ ਪਰਿਸ਼ਦ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਨੂੰ ਇਸ ਤੋਂ ਪਹਿਲਾਂ 2020 ਅੰਡਰ-17 ਵਰਲਡ ਕੱਪ ਦੀ ਮੇਜ਼ਬਾਨੀ ਕਰਨੀ ਸੀ ਪਰ ਇਸ ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਨੂੰ ਰੱਦ ਕਰਨ ਤੋਂ ਪਹਿਲਾਂ 2021 ਤਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੰਚਾਲਨ ਇਕਾਈ ਨੇ ਪਿਛਲੇ ਸਾਲ ਨਵੰਬਰ ’ਚ ਭਾਰਤ ਨੂੰ 2022 ਦੀ ਮੇਜ਼ਬਾਨੀ ਸੌਂਪੀ ਸੀ। ਫ਼ੀਫ਼ਾ ਪਰਿਸ਼ਦ ਨੇ 71ਵੀਂ ਫ਼ੀਫ਼ਾ ਕਾਂਗਰਸ ਦੀ ਪੂਰਬਲੀ ਸ਼ਾਮ ’ਤੇ ਭਾਰਤ ’ਚ 2022 ’ਚ ਹੋਣ ਵਾਲੀ ਅੰਡਰ-17 ਵਰਲਡ ਕੱਪ ਦੀਆਂ ਤਾਰੀਖ਼ਾਂ ਸਮੇਤ ਕਈ ਕੌਮਾਂਤਰੀ ਮੈਚਾਂ ਲਈ ਤਾਰੀਖ਼ਾਂ ਨੂੰ ਮਨਜ਼ੂਰੀ ਦਿੱਤੀ।
 


author

Tarsem Singh

Content Editor

Related News