ਵਿਸ਼ਵ ਕੱਪ ਦੌਰਾਨ ਸੰਭਾਵਿਤ ਵਿੱਤੀ ਠੱਗੀ ਤੋਂ ਚੌਕਸ ਰਹਿਣ ਪ੍ਰਸ਼ੰਸਕ : ICC

Thursday, Feb 28, 2019 - 11:42 PM (IST)

ਦੁਬਾਈ- ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ.ਸੀ.) ਨੇ ਵੀਰਵਾਰ  ਨੂੰ ਖੇਡ ਦੇ ਪ੍ਰਸ਼ੰਸਕਾਂ ਨੂੰ ਸੰਭਾਵਿਤ ਘਪਲਿਆਂ ਵਿਰੁੱਧ ਚਿਤਾਵਨੀ ਜਾਰੀ ਕੀਤੀ ਤੇ ਸਪੱਸ਼ਟ ਕੀਤਾ ਕਿ 30 ਮਈ ਤੋਂ ਇੰਗਲੈਂਡ ਵਿਚ ਸ਼ੁਰੂ ਹੋਣ ਵਾਲੇ ਆਗਾਮੀ ਪੁਰਸ਼ ਵਿਸ਼ਵ ਕੱਪ ਨਾਲ ਜੁੜੀਆਂ ਕਈ ਪ੍ਰਤੀਯੋਗਿਤਾਵਾਂ, ਲਾਟਰੀ ਜਾਂ ਪ੍ਰਮੋਸ਼ਨ ਨਹੀਂ ਕੀਤਾ ਜਾ ਰਿਹਾ ਹੈ।
ਆਈ. ਸੀ. ਸੀ. ਦੇ ਬਿਆਨ ਅਨੁਸਾਰ, ''ਆਈ. ਸੀ. ਸੀ. ਜ਼ੋਰ ਦਿੰਦਾ ਹੈ ਕਿ ਇਸ ਤਰ੍ਹਾਂ ਦੀਆਂ ਕੋਈ ਪ੍ਰਤੀਯੋਗਿਤਾ, ਲਾਟਰੀ ਜਾਂ ਪ੍ਰਮੋਸ਼ਨ ਆਈ. ਸੀ. ਸੀ. ਨਾਵ ਜਾਂ ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ 2019 ਨਾਲ ਜੁੜਿਆ ਹੋਇਆ ਨਹੀਂ ਹੈ ਤੇ ਈ-ਮੇਲ ਰਾਹੀਂ ਬ੍ਰਿਟੇਨ ਵਿਚ ਕਿਸੇ ਤਰ੍ਹਾਂ ਨਾਲ ਸੰਪਰਕ ਕੀਤੇ ਜਾਣ ਦੀ ਰਿਪੋਰਟ ਇੱਥੇ 'ਐਕਸ਼ਨ ਫ੍ਰਾਡ ਆਨਲਾਈਨ' ਉਪਰ ਜਾਂ 03001232040 'ਤੇ ਫੋਨ ਕਰਕੇ ਕੀਤੀ ਜਾਵੇ।''
ਉਸ ਨੇ ਕਿਹਾ, ''ਬ੍ਰਿਟੇਨ ਤੋਂ ਬਾਹਰ ਜੇਕਰ ਸੰਪਰਕ ਹੁੰਦਾ ਹੈ ਤਾਂ ਇਸਦੀ ਰਿਪੋਰਟ ਇਨਕੁਆਰੀਇਜ਼ ਆਈ. ਸੀ. ਸੀ.-ਕ੍ਰਿਕਟ ਡਾਟ ਕਾਮ 'ਤੇ ਕੀਤੀ ਜਾਵੇ। ਆਈ. ਸੀ. ਸੀ. ਜਾਂ ਸੀ. ਡਬਲਯੂ. ਸੀ. 19 ਕਦੇ ਈਮੇਲ ਰਾਹੀਂ ਤੁਹਾਡੇ ਕੋਲੋਂ ਇਸ ਤਰ੍ਹਾਂ ਦੀ ਗੁਪਤ ਸੂਚਨਾ ਨਹੀਂ ਪੁੱਛੇਗਾ।''


Gurdeep Singh

Content Editor

Related News