ENG v IND : ਭਾਰਤ ਦੀਆਂ ਨਜ਼ਰਾਂ ਇੰਗਲੈਂਡ ਵਿਰੁੱਧ ਇਤਿਹਾਸਕ ਜਿੱਤ ''ਤੇ

Friday, Sep 10, 2021 - 02:28 AM (IST)

ENG v IND : ਭਾਰਤ ਦੀਆਂ ਨਜ਼ਰਾਂ ਇੰਗਲੈਂਡ ਵਿਰੁੱਧ ਇਤਿਹਾਸਕ ਜਿੱਤ ''ਤੇ

ਮਾਨਚੈਸਟਰ- ਇੰਗਲੈਂਡ ਵਿਰੁੱਧ 5ਵੇਂ ਅਤੇ ਆਖਰੀ ਟੈਸਟ ਦੇ ਰਾਹੀ ਸੀਰੀਜ਼ ਵਿਚ ਇਤਿਹਾਸਕ ਜਿੱਤ ਦਰਜ ਕਰਨ ਦੇ ਕੰਝੇ 'ਤੇ ਖੜ੍ਹੀ ਭਾਰਤੀ ਕ੍ਰਿਕਟ ਟੀਮ ਜਸਪ੍ਰੀਤ ਬੁਮਰਾਹ ਦੇ ਕਾਜਭਾਰ ਪ੍ਰਬੰਧਨ ਅਤੇ ਅਜਿੰਕਯ ਰਹਾਣੇ ਦੀ ਫਾਰਮ ਨੂੰ ਲੈ ਕੇ ਚਿੰਤਤ ਹੋਵੇਗੀ, ਜਿਸ ਦੇ ਕੋਲ ਆਪਣਾ ਕੌਮਾਂਤਰੀ ਕਰੀਅਰ ਬਚਾਉਣ ਦਾ ਸ਼ਾਇਦ ਇਹ ਆਖਰੀ ਮੌਕਾ ਹੋਵੇਗਾ। ਮੌਸਮ ਵਿਭਾਗ ਨੇ ਪਹਿਲੇ 2 ਦਿਨ ਮੀਂਹ ਦੀ ਚਿਤਾਵਨੀ ਦਿੱਤੀ ਹੈ ਜਿਹੜੀ ਸੀਰੀਜ਼ ਵਿਚ 2-1 ਨਾਲ ਚੱਲ ਰਹੀ ਭਾਰਤੀ ਟੀਮ ਦੇ ਲਈ ਖੁਸ਼ੀ ਦੀ ਗੱਲ ਹੈ। ਵਿਰਾਟ ਕੋਹਲੀ ਜੇਕਰ ਸੀਰੀਜ਼ ਜਿੱਤ ਲੈਂਦਾ ਹੈ ਤਾਂ ਆਸਟਰੇਲੀਆ (2018-19) ਤੇ ਇੰਗਲੈਂਡ (2021) ਵਿਚ ਟੈਸਟ ਸੀਰੀਜ਼ਾਂ ਜਿੱਤਣ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਜਾਵੇਗਾ।

ਇਹ ਖ਼ਬਰ ਪੜ੍ਹੋ- ਸਿਹਤ ਵਿਭਾਗ 'ਚ 21 ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ

PunjabKesari
ਵੈਸੇ ਪਿਛਲੇ ਚਾਰ ਟੈਸਟਾਂ ਦੀ ਤਰ੍ਹਾਂ ਭਾਰਤੀ ਟੀਮ ਦੀ ਚੋਣ ਚਰਚਾ ਦਾ ਵਿਸ਼ਾ ਹੋਵੇਗੀ। ਬੁਮਰਾਹ ਪਿਛਲੇ ਇਕ ਮਹੀਨੇ ਵਿਚ 151 ਓਵਰ ਕਰਵਾ ਚੁੱਕਾ ਹੈ, ਜਿਸ ਵਿਚ ਓਵਲ ਟੈਸਟ 'ਤੇ ਚੌਥੇ ਅਤੇ 5ਵੇਂ ਦਿਨ ਦੇ 22 ਓਵਰ ਸ਼ਾਮਲ ਹਨ। ਭਾਰਤ ਨੇ ਉਹ ਟੈਸਚ 157 ਦੌੜਾਂ ਨਾਲ ਜਿੱਤਿਆ ਸੀ। ਟੀਮ ਮੈਨੇਜਮੈਂਟ ਵੀ ਇਹ ਸੋਚ ਰਿਹਾ ਹੋਵੇਗਾ ਕਿ ਰਹਾਣੇ ਨੂੰ ਟੀਮ ਵਿਚ ਰੱਖਿਆ ਜਾਵੇ ਜਾਂ ਨਹੀਂ, ਜਿਹੜਾ ਓਵਲ 'ਤੇ ਬੱਲੇਬਾਜ਼ਾਂ ਦੀ ਮਦਦਗਾਰ ਪਿੱਚ 'ਤੇ ਦੋਵਾਂ ਪਾਰੀਆਂ ਵਿਚੋਂ 6 ਵਿਚ ਅਸਫਲ ਰਹਾਣੇ ਦਾ ਆਤਮਵਿਸ਼ਵਾਸ ਹਿੱਲ ਗਿਆ ਹੋਵੇਗਾ। ਇਹ ਸੀਰੀਜ਼ ਦਾ ਆਖਰੀ ਟੈਸਟ ਹੈ ਤੇ ਕੋਹਲੀ ਉਸ ਨੂੰ ਇਕ ਮੌਕਾ ਹੋਰ ਦੇ ਸਕਦਾ ਹੈ। ਇਸ ਵਿਚ ਅਸਫਲ ਰਹਿਣ 'ਤੇ ਉਸਦਾ ਕੌਮਾਂਤਰੀ ਕਰੀਅਰ ਲਗਭਗ ਖਤਮ ਹੀ ਹੋ ਜਾਵੇਗਾ ਕਿਉਂਕਿ ਉਹ 22 ਸਾਲ ਦਾ ਵੀ ਹੋ ਚੁੱਕਾ ਹੈ। ਉਸ ਨੂੰ ਮੌਕਾ ਨਹੀਂ ਮਿਲਦਾ ਹੈ ਤਾਂ ਸੂਰਯਕੁਮਾਰ ਯਾਦਵ ਜਾਂ ਹਨੁਮਾ ਵਿਹਾਰੀ ਨੂੰ ਉਤਾਰਿਆ ਜਾ ਸਕਦਾ ਹੈ ਤਾਂ ਕਿ ਜੇਮਸ ਐਂਡਰਸਨ ਦੇ ਬਿਨਾਂ ਉਤਰ ਰਹੇ ਇੰਗਲੈਂਡ ਦੇ ਗੇਂਦਬਾਜ਼ਾਂ 'ਤੇ ਦਬਾਅ ਬਣਾਇਆ ਜਾ ਸਕੇ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਟੀ20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਇਹ ਖਿਡਾਰੀ ਹੋਏ ਬਾਹਰ


ਦੂਜੇ ਪਾਸੇ ਇੰਗਲੈਂਡ ਲਈ ਕਪਤਾਨ ਜੋ ਰੂਟ 'ਤੇ ਸਾਰਾ ਦਾਰੋਮਦਾਰ ਹੋਵੇਗਾ। ਉਹ ਵੱਡੀ ਪਾਰੀ ਖੇਡ ਕੇ ਸੀਰੀਜ਼ ਵਿਚ 600 ਦੌੜਾਂ ਦਾ ਅੰਕੜਾ ਪਾਰ ਕਰਨਾ ਚਾਹੇਗਾ। ਰੂਟ ਨੂੰ ਉਪ ਕਪਤਾਨ ਜੋਸ ਬਟਲਰ ਦਾ ਸਾਥ ਮਿਲੇਗਾ, ਜਿਹੜਾ ਬੇਅਰਸਟੋ ਦੀ ਜਗ੍ਹਾ ਖੇਡ ਸਕਦਾ ਹੈ। ਉੱਥੇ ਹੀ ਗੇਂਦਬਾਜ਼ੀ ਵਿਚ ਮਾਰਕ ਵੁਡ ਤੇ ਕ੍ਰਿਸ ਵੋਕਸ ਨਵੀਂ ਗੇਂਦ ਸੰਭਾਵਣਗੇ।

 

ਟੀਮ-
ਇੰਗਲੈਂਡ :
ਰੋਰੀ ਬਰਨਜ਼, ਹਸੀਬ ਹਮੀਦ, ਡੇਵਿਡ ਮਲਾਨ, ਜੋ ਰੂਟ (ਕਪਤਾਨ), ਓਲੀ ਪੋਪ, ਜੌਨੀ ਬੇਅਰਸਟੋ (ਵਿਕਟਕੀਪਰ), ਮੋਇਨ ਅਲੀ, ਕ੍ਰਿਸ ਵੋਕਸ, ਕਰੇਗ ਓਵਰਟਨ, ਓਲੀ ਰੌਬਿਨਸਨ, ਜੇਮਜ਼ ਐਂਡਰਸਨ,ਮਾਰਕ ਵੁਡ, ਜੋਸ ਬਟਲਰ।

ਭਾਰਤ : ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Gurdeep Singh

Content Editor

Related News