ਪੰਜਾਬ ਦੀਆਂ ਹੱਦਾਂ ''ਤੇ ਲੱਗ ਗਏ ਨਾਕੇ, ਤਿੰਨ ਲੇਅਰਾਂ ਵਿਚ ਪੁਲਸ ਨੇ ਸਾਂਭੇ ਮੋਰਚੇ
Thursday, Mar 12, 2026 - 01:11 PM (IST)
ਫਰੀਦਕੋਟ (ਜਗਤਾਰ) : ਡੀਜੀਪੀ ਗੌਰਵ ਯਾਦਵ ਦੀਆਂ ਹਿਦਾਇਤਾਂ 'ਤੇ ਅੱਜ ਪੂਰੇ ਪੰਜਾਬ ਵਿਚ ਰਾਤ ਭਰ ਪੁਲਸ ਦੀ ਚੈਕਿੰਗ ਅਤੇ ਨਾਕੇਬੰਦੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਫਰੀਦਕੋਟ ਜ਼ਿਲ੍ਹੇ ਅੰਦਰ ਕਈ ਜਗ੍ਹਾ 'ਤੇ ਵੱਖ-ਵੱਖ ਪੁਲਸ ਪਾਰਟੀਆਂ ਬਣਾ ਕੇ ਨਾਕੇਬੰਦੀ ਕੀਤੀ ਗਈ ਅਤੇ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਨਾਕੇਬੰਦੀਆਂ ਦੌਰਾਨ ਲਗਾਈ ਗਈ। ਆਈਜੀ ਰੇਂਜ ਫਰੀਦਕੋਟ ਦੇ ਆਈਜੀ ਨਿਲੰਬਰੀ ਜਗਾਦਲੇ ਵੱਲੋਂ ਅਤੇ ਐੱਸਐੱਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਅੱਜ ਇਨ੍ਹਾਂ ਨਾਕਿਆਂ ਦੀ ਚੈਕਿੰਗ ਕੀਤੀ ਅਤੇ ਨਾਕੇ ਦੌਰਾਨ ਤੈਨਾਤ ਮੁਲਾਜ਼ਮਾਂ ਨੂੰ ਕਈ ਹਿਦਾਇਤਾਂ ਦਿੱਤੀਆਂ। ਇਸ ਮੌਕੇ ਆਈਜੀ ਨਿਲੰਬਰੀ ਜਗਾਦਲੇ ਨੇ ਦੱਸਿਆ ਕਿ ਡੀਜੀਪੀ ਪੰਜਾਬ ਦੇ ਹੁਕਮਾਂ ਤੋਂ ਬਾਅਦ ਪੂਰੇ ਪੰਜਾਬ ਵਿਚ ਅੱਜ ਨਾਕੇਬੰਦੀ ਕੀਤੀ ਗਈ ਹੈ ਸੋ ਪੁਲਸ ਤਿੰਨ ਲੇਅਰਾਂ ਵਿਚ ਕੰਮ ਕਰੇਗੀ ਜਿਸ ਤਹਿਤ ਮੁੱਖ ਨਾਕੇ ਉਪਰ ਵੱਡਾ ਪੁਲਸ ਬਲ ਤੈਨਾਤ ਰਹੇਗਾ ਜਿਨ੍ਹਾਂ ਕੋਲ ਹਰ ਤਰ੍ਹਾਂ ਦੇ ਹਥਿਆਰ ਅਤੇ ਸਾਜੋ ਸਮਾਨ ਹੋਵੇਗਾ ਤਾਂ ਜੋ ਸ਼ੱਕੀ ਵਿਅਕਤੀਆਂ ਜਾਂ ਗਲਤ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਰੀਖ਼ਾਂ ਨੂੰ ਆ ਸਕਦੈ ਹਨੇਰੀ-ਤੂਫ਼ਾਨ, ਲਗਾਤਾਰ ਤਿੰਨ ਦਿਨ ਪੈ ਸਕਦਾ ਮੀਂਹ
ਇਸ ਤੋਂ ਇਲਾਵਾ ਪੂਰੀ ਰਾਤ ਪੀਸੀਆਰ ਮੁਲਾਜ਼ਮ ਸ਼ਹਿਰ ਦੇ ਅੰਦਰ ਗਸ਼ਤ ਕਰਨਗੇ। ਉਨ੍ਹਾਂ ਕਿਹਾ ਕਿ ਨਾਕੇਬੰਦੀ ਦੌਰਾਨ ਤੈਨਾਤ ਮੁਲਾਜ਼ਮਾਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਦੇਰ ਰਾਤ ਤੱਕ ਬਿਨਾਂ ਕਿਸੇ ਕੰਮ ਤੋਂ ਆਵਾਜਾਈ ਕਰਨ ਵਾਲੇ ਅਤੇ ਸ਼ੱਕੀ ਪੁਰਸ਼ਾਂ ਨੂੰ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇ ਅਤੇ ਉਨ੍ਹਾਂ ਦੀ ਚੈਕਿੰਗ ਕੀਤੀ ਜਾਵੇ ਜੇ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਉਸ ਖਿਲਾਫ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡੀ ਘਟਨਾ, ਬਿਜਲੀ ਦੇ ਮੀਟਰ ਰੀਡਿੰਗ ਕਰਨ ਵਾਲੇ ਮੁਲਾਜ਼ਮ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
