ਇੰਗਲੈਂਡ ਦਾ ਹਾਲੈਂਡ ਦੌਰਾ 2022 ਤਕ ਮੁਲਤਵੀ

Friday, Nov 27, 2020 - 09:23 PM (IST)

ਇੰਗਲੈਂਡ ਦਾ ਹਾਲੈਂਡ ਦੌਰਾ 2022 ਤਕ ਮੁਲਤਵੀ

ਐਮਸਟਲਵੀਨ– ਹਾਲੈਂਡ ਤੇ ਇੰਗਲੈਂਡ ਵਿਚਾਲੇ ਮਈ 2021 ਵਿਚ ਪ੍ਰਸਤਾਵਿਤ ਵਨ ਡੇ ਸੀਰੀਜ਼ ਕੋਰੋਨਾ ਵਾਇਰਸ ਦੇ ਕਾਰਣ ਮਈ 2022 ਤਕ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਦੋਵਾਂ ਟੀਮਾਂ ਵਿਚਾਲੇ ਹੋਣ ਵਾਲੀ 3 ਮੈਚਾਂ ਦੀ ਵਨ ਡੇ ਸੀਰੀਜ਼ ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੈ। ਇਹ ਹਾਲੈਂਡ ਦੀ ਪਹਿਲੀ ਵਿਸ਼ਵ ਕੱਪ ਸੁਪਰ ਲੀਗ ਦੀ ਸੀਰੀਜ਼ ਹੁੰਦੀ। ਇਸ ਤੋਂ ਪਹਿਲਾਂ ਉਸ ਨੇ ਇਸ ਸਾਲ ਪਾਕਿਸਤਾਨ ਦੇ ਨਾਲ ਵੀ ਸੀਰੀਜ਼ ਖੇਡਣੀ ਸੀ, ਜਿਸ ਨੂੰ ਮਹਾਮਾਰੀ ਨੂੰ ਦੇਖਦੇ ਹੋਏ ਰੱਦ ਕਰ ਦਿੱਤਾ ਗਿਆ ਸੀ।


author

Gurdeep Singh

Content Editor

Related News