ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

Monday, Sep 27, 2021 - 06:36 PM (IST)

ਆਬੂਧਾਬੀ- ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਉਹ ਹਾਲਾਂਕਿ ਸਫ਼ੈਦ ਗੇਂਦ ਕ੍ਰਿਕਟ 'ਚ ਰਾਸ਼ਟਰੀ ਟੀਮ ਦੇ ਲਈ ਖੇਡਣਾ ਜਾਰੀ ਰੱਖਣਗੇ। ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਮੋਈਨ ਨੇ ਇਕ ਬਿਆਨ 'ਚ ਕਿਹਾ, ‘ਮੈਂ ਅਜੇ 34 ਸਾਲਾਂ ਦਾ ਹਾਂ ਤੇ ਜਿੰਨਾ ਹੋ ਸਕੇ ਓਨਾ ਖੇਡਣਾ ਚਾਹੁੰਦਾ ਹਾਂ ਤੇ ਮੈਂ ਸਿਰਫ਼ ਆਪਣੀ ਕ੍ਰਿਕਟ ਦਾ ਆਨੰਦ ਮਾਨਣਾ ਚਾਹੁੰਦਾ ਹਾਂ। ਟੈਸਟ ਕ੍ਰਿਕਟ ਸ਼ਾਨਦਾਰ ਹੁੰਦਾ ਹੈ, ਜਦੋਂ ਤੁਹਾਡਾ ਦਿਨ ਚੰਗਾ ਹੁੰਦਾ ਹੈ ਤਾਂ ਇਹ ਕਿਸੇ ਵੀ ਹੋਰ ਫ਼ਾਰਮੈਟ ਤੋਂ ਬਿਹਤਰ ਹੁੰਦਾ ਹੈ, ਇਹ ਵਧੇਰੇ ਫਾਇਦੇਮੰਦ ਹੁੰਦਾ ਹੈ ਤੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਸੱਚ 'ਚ ਇਸ ਨੂੰ ਅਰਜਿਤ (ਕਮਾਇਆ) ਕੀਤਾ ਹੈ।'  
ਇਹ ਵੀ ਪੜ੍ਹੋ : KKR ਨੂੰ ਲੱਗਾ ਵੱਡਾ ਝਟਕਾ, ਸੱਟ ਕਾਰਨ ਇਹ ਖਿਡਾਰੀ ਹੋਇਆ IPL ਤੋਂ ਬਾਹਰ

ਇਸ 34 ਸਾਲਾ ਆਲਰਾਊਂਡਰ ਨੇ ਕਿਹਾ ਕਿ ਮੈਂ ਆਪਣੇ ਸਾਥੀਆਂ ਤੇ ਉਸ ਜੋਸ਼ ਦੇ ਨਾਲ ਦੁਨੀਆ ਦੀ ਸਰਵਸ੍ਰੇਸ਼ਠ ਟੀਮਾਂ ਦੇ ਖ਼ਿਲਾਫ਼ ਟੈਸਟ ਕ੍ਰਿਕਟ ਖੇਡਣ ਨੂੰ ਯਾਦ ਰੱਖਾਂਗਾ। ਇਹ ਜਾਣਦੇ ਹੋਏ ਕਿ ਆਪਣੀ ਸਰਵਸ੍ਰੇਸ਼ਠ ਗੇਂਦ ਨਾਲ ਕਿਸੇ ਨੂੰ ਵੀ ਆਊਟ ਕਰ ਸਕਦਾ ਸੀ, ਗੇਂਦਬਾਜ਼ੀ ਦੇ ਨਜ਼ਰੀਏ ਨਾਲ ਵੀ ਟੈਸਟ ਕ੍ਰਿਕਟ ਨੂੰ ਯਾਦ ਕਰਾਂਗਾ। ਮੈਂ ਟੈਸਟ ਕ੍ਰਿਕਟ ਦਾ ਲੁਤਫ਼ ਉਠਾਇਆ ਹੈ, ਪਰ ਇਹ ਤੀਬਰਤਾ ਕਦੀ-ਕਦੀ ਬਹੁਤ ਜ਼ਿਆਦਾ ਹੋ ਸਕਦੀ ਹੈ ਤੇ ਮੈਨੂੰ ਲਗਦਾ ਹੈ ਕਿ ਮੈਂ ਟੈਸਟ 'ਚੋਂ ਜੋ ਹਾਸਲ ਕੀਤਾ ਹੈ ਉਸ ਤੋਂ ਮੈਂ ਖ਼ੁਸ਼ ਤੇ ਸੰਤੁਸ਼ਟ ਹਾਂ।
ਇਹ ਵੀ ਪੜ੍ਹੋ : ਸਹਿਵਾਗ ਨੇ ਚਾਹਲ ਨੂੰ T-20 WC ਟੀਮ ਤੋਂ ਬਾਹਰ ਕਰਨ 'ਤੇ ਚੁੱਕੇ ਸਵਾਲ

ਜ਼ਿਕਰਯੋਗ ਹੈ ਕਿ ਸਾਲਾਂ ਤੋਂ ਟੈਸਟ 'ਚ ਇੰਗਲੈਂਡ ਦੇ ਪ੍ਰਮੁੱਖ ਸਪਿਨ ਬਦਲ ਦੇ ਤੌਰ ਨਾ ਖੇਡਣ ਵਾਲੇ ਮੋਈਨ ਨੇ 2014 'ਚ ਲਾਰਡਸ 'ਚ ਸ਼੍ਰੀਲੰਕਾ ਖ਼ਿਲਾਫ਼ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ। ਆਪਣੇ ਦੂਜੇ ਟੈਸਟ 'ਚ ਉਨ੍ਹਾਂ ਨੇ ਭਾਵੇਂ ਹੀ ਸੈਂਕੜਾ ਬਣਾਇਆ ਹੋਵੇ, ਪਰ ਮੋਈਨ ਨੇ ਆਪਣਾ ਟੈਸਟ ਕਰੀਅਰ 28.29 ਦੀ ਬੱਲੇਬਾਜ਼ੀ ਔਸਤ ਦੇ ਨਾਲ ਖ਼ਤਮ ਕੀਤਾ। 2016 ਉਨ੍ਹਾਂ ਲਈ ਯਾਦਗਾਰ ਸਾਲ ਸਾਬਤ ਹੋਇਆ ਸੀ, ਜਿਸ 'ਚ ਉਨ੍ਹਾਂ ਨੇ ਆਪਣੇ ਨਾਂ ਚਾਰ ਹੋਰ ਸੈਂਕੜੇ ਜੋੜੇ ਸਨ। ਉਹ ਇਸ ਤੋਂ ਬਾਅਦ ਭਾਵੇਂ ਹੀ ਸੈਂਕੜਾ ਨਹੀਂ ਬਣਾ ਸਕੇ ਸਨ, ਪਰ ਉਹ ਗੇਂਦ ਦੇ ਨਾਲ ਪ੍ਰਭਾਵੀ ਰਹੇ। ਮੋਈਨ ਅਲੀ ਨੇ ਇੰਗਲੈਂਡ ਦੇ ਲਈ 64 ਟੈਸਟ ਖੇਡੇ ਹਨ ਜਿਸ 'ਚ ਉਨ੍ਹਾਂ ਨੇ 28.29 ਦੀ ਔਸਤ ਨਾਲ 2,914 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਰਵਉੱਚ ਸਕੋਰ ਅਜੇਤੂ 155 ਰਿਹਾ ਹੈ। ਗੇਂਦਬਾਜ਼ੀ ਦੇ ਦੌਰਾਨ ਆਫ ਸਪਿਨਰ ਨੇ 195 ਵਿਕਟਾਂ ਲਈਆਂ ਹਨ ਜਿਸ 'ਚ ਉਸ ਦਾ ਸਰਵਸ੍ਰੇਸ਼ਠ ਅੰਕੜਾ 6-53 ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News