ਸਵੈ-ਵਿਸ਼ਵਾਸ ਦੇ ਕਾਰਨ ਹੀ ਸਾਊਥ ਅਫਰੀਕਾ ''ਚ ਟੈਸਟ ਜਿੱਤੇ: ਵਿਰਾਟ

04/08/2018 10:08:16 AM

ਕੋਲਕਾਤਾ—ਭਾਰਤੀ ਕ੍ਰਿਕੇਟ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਖਿਡਾਰੀਆਂ ਦੀ ਸਕਾਰਾਤਮਕ ਸੋਚ ਅਤੇ ਆਪਣੀ ਸ਼ਮਤਾ 'ਤੇ ਭਰੋਸਾ ਹੋਣ ਦੇ ਚੱਲਦੇ ਹੀ ਟੀਮ ਸਾਊਥ ਅਫਰੀਕਾ 'ਚ ਤੀਸਰਾ ਟੈਸਟ ਮੈਚ ਜਿੱਤਣ 'ਚ ਸਫਲ ਹੋ ਪਾਈ। ਵਿਰਾਟ ਨੇ ਇੱਥੇ ਪੱਤਰਕਾਰ ਬੋਰੀਆ ਮਜ਼ੂਮਦਾਰ ਦੀ ਕਿਤਾਬ ' ਇਲੈਵਨ ਗਾਡਸ ਐਂਡ ਏ ਬਿਲੀਅਨ ਇੰਡੀਅਨਸ' ਦਾ ਖੁਲਾਸਾ ਕਰਨ ਦੀ ਗੱਲ ਕਹੀ। ਭਾਰਤੀ ਟੀਮ ਇਸ ਸਾਲ ਜਨਵਰੀ 'ਚ ਸਾਊਥ ਅਫਰੀਕਾ ਦੌਰੇ 'ਤੇ 3 ਮੈਚਾਂ ਦੇ ਟੈਸਟ ਦੇ ਪਹਿਲੇ 2 ਮੈਚ ਹਾਰ ਚੁੱਕੀ ਸੀ, ਪਰ ਤੀਸਰਾ ਟੈਸਟ ਮੈਚ ਜਿੱਤਣ 'ਚ ਸਫਲ ਰਹੀ।

ਵਿਰਾਟ ਨੇ ਕਿਹਾ,' ਦੋ ਮੈਚਾਂ ਦੇ ਬਾਅਦ ਇਹ ਮੁਸ਼ਕਲ ਸੀ। ਪਰ ਸਾਡੀ ਸੋਚ ਸੀ ਕਿ ਅਸੀਂ ਕਿਸੇ ਵੀ ਕੀਮਤ 'ਤੇ ਮੈਚ ਜਿੱਤਣਾ ਹੈ। ਦੋ ਮੈਚ ਹਾਰਨ ਦੇ ਬਾਅਦ ਕਿਸੇ ਨੂੰ ਸਾਡੇ ਉੱਤੇ ਵਿਸ਼ਵਾਸ ਨਹੀਂ ਸੀ। ਪਰ ਸਾਨੂੰ ਖੁਦ 'ਤੇ ਵਿਸ਼ਵਾਸ ਸੀ।'ਕਪਤਾਨ ਨੇ ਕਿਹਾ, ' ਕੋਚ ਅਤੇ ਟੀਮ ਪ੍ਰਬੰਧਨ ਨੂੰ ਖੁਦ 'ਤੇ ਵਿਸ਼ਵਾਸ ਸੀ। ਅਸੀਂ ਕਿਸੇ ਵੀ ਚੀਜ਼ ਨੂੰ ਲੈ ਕੇ ਚਿੰਤਾ 'ਚ ਨਹੀਂ ਸਨ। ਇਸ ਲਈ ਸਾਡਾ ਧਿਆਨ ਸਿਰਫ ਇਸ ਗੱਲ 'ਤੇ ਸੀ ਕਿ ਅਸੀਂ ਜਿੱਤ ਸਕਦੇ ਹਾਂ।'

ਸਾਊਥ ਅਫਰੀਕਾ ਦੌਰੇ 'ਤੇ ਜੋਹਾਨਸਬਰਗ 'ਚ ਤੀਸਰੇ ਟੈਸਟ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਨੇ ਇਸ ਫੈਸਲੇ ਦੀਆਂ ਕਈ ਮਾਹਰਾਂ ਨੇ ਆਲੋਚਨਾ ਕੀਤੀ ਸੀ। ਵਿਰਾਟ ਨੇ ਕਿਹਾ,' ਯਕੀਨੀ ਰੂਪ ਨਾਲ ਇਹ ਫੈਸਲਾ ਮੁਸ਼ਕਲ ਸੀ ਕਿਉਂਕਿ ਵਿਕਟ ਕੁਝ ਵੱਖਰਾ ਹੀ ਖੇਲ ਰਹੀ ਸੀ। ਪਰ ਮੇਰਾ ਮੰਨਣਾ ਸੀ ਕਿ ਟੈਸਟ ਕ੍ਰਿਕਟ 'ਚ ਸਭ ਕੁਝ ਹੁੰਦਾ ਹੈ ਅਤੇ ਸਾਡਾ ਧਿਅਨ ਆਪਣੇ 
ਟੀਚੇ 'ਤੇ ਸੀ। ਅਸੀਂ ਕਿਤੇ ਵੀ ਡਰੇ ਹੋਏ ਨਹੀਂ ਸਨ। ਇਕ ਟੀਮ ਦੇ ਰੂਪ 'ਚ ਸਾਨੂੰ ਚੀਜ਼ਾਂ ਨੂੰ ਦੂਸਰੇ ਨਜ਼ਰੀਏ ਨਾਲ ਵੀ ਦੇਖਣਾ ਹੁੰਦਾ ਹੈ। ਟੀਮ ਦਾ ਵਿਸ਼ਵਾਸ ਸੀ ਕਿ ਇਹ ਫੈਸਲਾ ਸਾਡੇ ਲਈ ਸਹੀ ਹੈ।'
ਭਾਰਤ ਨੇ ਸਾਊਥ ਅਫਰੀਕਾ ਦੌਰੇ 'ਤੇ ਤੀਸਰਾ ਟੈਸਟ 63 ਦੋੜਾਂ ਨਾਲ ਜਿੱਤਿਆ ਸੀ ਅਤੇ 1-2 ਨਾਲ ਸੀਰੀਜ਼ ਦੀ ਸਮਾਪਤੀ ਕੀਤੀ ਸੀ। ਪਰ ਇਸਦੇ ਬਾਅਦ ਵਨਡੇ ਅਤੇ ਟੀ-20 ਸੀਰੀਜ਼ ਜਿੱਤ ਕੇ ਇਤਿਹਾਸ ਰਚਿਆ ਸੀ। ਉਨ੍ਹਾਂ ਨੇ ਕਿਹਾ, ' ਕ੍ਰਿਕਟ 'ਚ ਕੁਝ ਵੀ ਕਰਨ ਦਾ ਇਕ ਹੀ ਤਰੀਕਾ ਨਹੀਂ ਹੁੰਦਾ ਹੈ। ਆਪਣੇ ਆਪਣੇ ਵੀ ਤਰੀਕੇ ਹੁੰਦੇ ਹਨ ਅਤੇ ਜੇਕਰ ਤੁਸੀਂ ਉਸ 'ਤੇ ਭਰੋਸਾ ਰੱਖਦੇ ਹੋ ਤਾਂ ਤੁਸੀਂ ਉਸ 'ਚ ਸਫਲ ਹੋ ਸਕਦੇ ਹਨ।'


Related News