ਅਚਾਨਕ ਆਏ ਤੇਜ਼ ਤੂਫ਼ਾਨ ਕਾਰਨ ਪੱਟੀ ਨੇੜੇ ਬਿਜਲੀ ਦੇ ਚਾਰ ਟਾਵਰ ਡਿੱਗੇ

04/20/2024 5:15:39 PM

ਪੱਟੀ (ਪਾਠਕ)- ਪੱਟੀ ਵਿਖੇ ਅਚਾਨਕ ਆਏ ਤੇਜ਼ ਤੂਫ਼ਾਨ ਕਾਰਨ ਪਿੰਡ ਆਸਲ ਦੀਆਂ ਬਹਿਕਾਂ ਨੇੜੇ ਬਿਜਲੀ ਦੇ ਚਾਰ ਟਾਵਰ ਡਿੱਗ ਗਏ ਅਤੇ ਬਿਜਲੀ ਦੀਆਂ ਤਾਰਾਂ ਲੋਕਾਂ ਦੇ ਘਰਾਂ ’ਚ ਡਿੱਗ ਗਈਆਂ, ਜਿਸ ਨਾਲ ਘਰਾਂ ’ਚ ਪਏ ਸਾਮਾਨ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਹਨ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ, ਹਰਭਜਨ ਸਿੰਘ ਨੇ ਦੱਸਿਆ ਕਿ ਦੇਖਦੇ ਹੀ ਦੇਖਦੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਭਾਰੀ ਮੀਂਹ ਨਾਲ ਤੇਜ਼ ਹਵਾਵਾਂ ਅਤੇ ਤੂਫਾਨ ਨਾਲ ਕਈ ਬਿਜਲੀ ਦੇ ਖੰਬੇ ਅਤੇ ਟਾਵਰ ਡਿੱਗ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਤੀ ਨੇ ਜ਼ਿਊਂਦੀ ਸਾੜ ਦਿੱਤੀ ਗਰਭਵਤੀ ਪਤਨੀ

ਬਿਜਲੀ ਦੀਆਂ ਤਾਰਾਂ ਜੋ ਉਨ੍ਹਾਂ ਦੇ ਘਰਾਂ ਤੋਂ ਲੰਘਦੀਆਂ ਸਨ, ਅੰਦਰ ਡਿੱਗ ਗਈਆਂ। ਤਾਰਾਂ ਡਿੱਗਦੇ ਸਾਰ ਹੀ ਉਨ੍ਹਾਂ ਦੇ ਬਿਜਲੀ ਦਾ ਮੀਟਰ ਸੜ ਗਏ। ਇਸ ਮੌਕੇ ’ਤੇ ਵੱਖ-ਵੱਖ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਫਰਿੱਜ, ਐੱਲ.ਈ.ਡੀ ਅਤੇ ਇਲਵੈਟਰ ਬੈਟਰਾ ਵੀ ਸੜ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਬਹਿਕਾਂ ’ਤੇ ਰਹਿੰਦੇ ਹਨ ਅਤੇ ਜਦੋਂ ਅਚਾਨਕ ਬਿਜਲੀ ਦੀਆਂ ਤਾਰਾਂ ਡਿੱਗੀਆਂ ਤਾਂ ਉਹ ਇਕ ਦਮ ਘਰੋਂ ਬਾਹਰ ਆ ਗਏ, ਉਨ੍ਹਾਂ ਦਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਕੋਈ ਵੀ ਅਧਿਕਾਰੀ ਸਾਡੇ ਕੋਲ ਨਹੀਂ ਪਹੁੰਚਿਆ, ਜਦੋਂ ਕਿ ਬਿਜਲੀ ਘਰ ਸੂਚਨਾ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੰਬਾਈਨ ਕਣਕ ਵੱਢ ਰਹੀ ਸੀ ਜੋ ਅਚਾਨਕ ਬੰਦ ਹੋ ਗਈ, ਜਿਸ ਨਾਲ ਹੋਰ ਨੁਕਸਾਨ ਦਾ ਬਚਾਅ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੇ ਘਰਾਂ ’ਚੋਂ ਲੰਘਦੀਆਂ ਤਾਰਾਂ ਬਾਹਰ ਕੱਢੀਆਂ ਜਾਣ।

ਇਹ ਵੀ ਪੜ੍ਹੋ- ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ 'ਚ ਨੌਜਵਾਨ 'ਤੇ ਡਿੱਗਾ ਆਈਫਿਲ ਟਾਵਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News