ਨਸ਼ੇ ''ਚ ਟਲੀ ਹੋ ਗਿਆ ਸਾਬਕਾ ਭਾਰਤੀ ਕ੍ਰਿਕਟਰ, ਠੋਕ''ਤੀਆਂ ਕਈ ਗੱਡੀਆਂ

Tuesday, Jan 27, 2026 - 08:32 PM (IST)

ਨਸ਼ੇ ''ਚ ਟਲੀ ਹੋ ਗਿਆ ਸਾਬਕਾ ਭਾਰਤੀ ਕ੍ਰਿਕਟਰ, ਠੋਕ''ਤੀਆਂ ਕਈ ਗੱਡੀਆਂ

ਸਪੋਰਟਸ ਡੈਸਕ- ਸਾਬਕਾ ਭਾਰਤੀ ਕ੍ਰਿਕਟਰ ਜੈਕਬ ਮਾਰਟਿਨ ਇੱਕ ਵਾਰ ਫਿਰ ਵਿਵਾਦਾਂ ਦੇ ਚਲਦਿਆਂ ਸੁਰਖੀਆਂ ਵਿੱਚ ਹਨ। ਵਡੋਦਰਾ ਵਿੱਚ 26 ਜਨਵਰੀ ਦੀ ਦੇਰ ਰਾਤ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾਉਣ ਅਤੇ ਸੜਕ ਕਿਨਾਰੇ ਖੜ੍ਹੀਆਂ ਕਾਰਾਂ ਨੂੰ ਟੱਕਰ ਮਾਰਨ ਦੇ ਦੋਸ਼ ਹੇਠ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਨੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ ਅਤੇ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਖਿਡਾਰੀ ਦੀ ਸ਼ਖਸੀਅਤ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ 2:30 ਵਜੇ ਵਡੋਦਰਾ ਦੇ ਅਕੋਟਾ ਇਲਾਕੇ ਵਿੱਚ ਪੁਨੀਤ ਨਗਰ ਸੁਸਾਇਟੀ ਦੇ ਨੇੜੇ ਵਾਪਰੀ। ਜੈਕਬ ਮਾਰਟਿਨ ਆਪਣੀ MG ਹੈਕਟਰ ਕਾਰ ਵਿੱਚ ਘਰ ਪਰਤ ਰਹੇ ਸਨ। ਚਸ਼ਮਦੀਦਾਂ ਮੁਤਾਬਕ ਉਹ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਅਚਾਨਕ ਗੱਡੀ ਤੋਂ ਸੰਤੁਲਨ ਖੋਹ ਬੈਠੇ। ਉਨ੍ਹਾਂ ਦੀ ਕਾਰ ਨੇ ਸੜਕ ਕਿਨਾਰੇ ਖੜ੍ਹੀਆਂ ਤਿੰਨ ਗੱਡੀਆਂ- ਕੀਆ ਸੇਲਟੋਸ, ਹੁੰਡਈ ਵੈਨਿਊ ਅਤੇ ਮਾਰੂਤੀ ਸੇਲੇਰੀਓ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਤਿੰਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।

ਹਾਦਸੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਅਕੋਟਾ ਪੁਲਸ ਨੂੰ ਸੂਚਨਾ ਦਿੱਤੀ। ਜਾਂਚ ਦੌਰਾਨ ਇਹ ਸਪੱਸ਼ਟ ਹੋਇਆ ਕਿ ਹਾਦਸੇ ਸਮੇਂ ਮਾਰਟਿਨ ਸ਼ਰਾਬ ਦੇ ਨਸ਼ੇ ਵਿੱਚ ਸਨ। ਪੁਲਸ ਨੇ ਉਨ੍ਹਾਂ ਨੂੰ ਨਸ਼ੇ ਵਿੱਚ ਗੱਡੀ ਚਲਾਉਣ ਅਤੇ ਦੁਰਘਟਨਾ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਲਿਆ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਜੈਕਬ ਮਾਰਟਿਨ ਕਾਨੂੰਨੀ ਮੁਸੀਬਤ ਵਿੱਚ ਫਸੇ ਹੋਣ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਆਪਣੀ ਬੇਟੀ ਦੇ ਜਨਮਦਿਨ ਮੌਕੇ ਇੱਕ ਇਮਾਰਤ ਦੀ ਛੱਤ 'ਤੇ ਸ਼ਰਾਬ ਪੀਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਉਹ ਕਬੂਤਰਾਂ 'ਤੇ ਗੋਲੀ ਚਲਾਉਣ ਦੇ ਇੱਕ ਪੁਰਾਣੇ ਮਾਮਲੇ ਨੂੰ ਲੈ ਕੇ ਵੀ ਚਰਚਾ ਵਿੱਚ ਰਹਿ ਚੁੱਕੇ ਹਨ।

ਜੈਕਬ ਮਾਰਟਿਨ ਨੇ 1999 ਤੋਂ 2001 ਦਰਮਿਆਨ ਭਾਰਤ ਲਈ 10 ਵਨਡੇ ਅੰਤਰਰਾਸ਼ਟਰੀ ਮੈਚ ਖੇਡੇ ਸਨ। ਹਾਲਾਂਕਿ, ਘਰੇਲੂ ਕ੍ਰਿਕਟ (ਰਣਜੀ ਟਰਾਫੀ) ਵਿੱਚ ਉਨ੍ਹਾਂ ਦਾ ਨਾਮ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ 138 ਫਸਟ ਕਲਾਸ ਮੈਚਾਂ ਵਿੱਚ 9,192 ਦੌੜਾਂ ਬਣਾਈਆਂ ਹਨ, ਜਿਸ ਵਿੱਚ 23 ਸੈਂਕੜੇ ਸ਼ਾਮਲ ਹਨ। 1998-99 ਦੇ ਸੀਜ਼ਨ ਵਿੱਚ ਉਨ੍ਹਾਂ ਨੇ 1,000 ਤੋਂ ਵੱਧ ਦੌੜਾਂ ਬਣਾ ਕੇ ਰਿਕਾਰਡ ਕਾਇਮ ਕੀਤਾ ਸੀ। ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਕੋਚਿੰਗ ਅਤੇ ਕਾਰੋਬਾਰ ਵਿੱਚ ਸਰਗਰਮ ਸਨ।


author

Rakesh

Content Editor

Related News