T20 World Cup ਖਤਮ ਹੁੰਦੇ ਹੀ ਹੋ ਗਿਆ ਨਵੇਂ ਹੈੱਡ ਕੋਚ ਦਾ ਐਲਾਨ !
Monday, Mar 09, 2026 - 08:38 PM (IST)
ਸਪੋਰਟਸ ਡੈਸਕ : ਕ੍ਰਿਕਟ ਦੇ ਸਭ ਤੋਂ ਵੱਡੇ ਮੰਚ 'ਤੇ ਇਕ ਵਾਰ ਫਿਰ ਤਿਰੰਗਾ ਲਹਿਰਾਇਆ ਹੈ। ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਟੀ-20 ਵਰਲਡ ਕੱਪ 2026 ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਦੂਜੇ ਪਾਸੇ ਟੀ-20 ਵਰਲਡ ਕੱਪ 2026 ਦੇ ਖ਼ਤਮ ਹੋਣ ਤੋਂ ਤੁਰੰਤ ਬਾਅਦ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਆਪਣੀ ਟੀਮ ਲਈ ਨਵੇਂ ਹੈੱਡ ਕੋਚ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਦੱਖਣੀ ਅਫਰੀਕਾ ਦੇ ਦਿੱਗਜ ਕ੍ਰਿਕਟਰ ਤੇ ਭਾਰਤੀ ਟੀਮ ਦੇ ਸਾਬਕਾ ਕੋਚ ਗੈਰੀ ਕਰਸਟਨ ਹੁਣ ਸ਼੍ਰੀਲੰਕਾ ਦੀ ਕਮਾਨ ਸੰਭਾਲਣਗੇ। ਕਰਸਟਨ ਦਾ ਸ਼੍ਰੀਲੰਕਾ ਕ੍ਰਿਕਟ ਨਾਲ ਦੋ ਸਾਲ ਦਾ ਕਰਾਰ ਹੋਇਆ ਹੈ ਤੇ ਉਹ ਅਪ੍ਰੈਲ 2028 ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ।
ਗੈਰੀ ਕਰਸਟਨ ਸ਼੍ਰੀਲੰਕਾ ਦੀ ਟੀਮ ਵਿੱਚ ਸਨਤ ਜੈਸੂਰੀਆ ਦੀ ਜਗ੍ਹਾ ਲੈਣਗੇ। ਜ਼ਿਕਰਯੋਗ ਹੈ ਕਿ ਟੀ-20 ਵਰਲਡ ਕੱਪ 2026 ਵਿੱਚ ਸ਼੍ਰੀਲੰਕਾ ਦੀ ਟੀਮ ਸੁਪਰ-8 ਪੜਾਅ ਤੋਂ ਬਾਹਰ ਹੋ ਗਈ ਸੀ, ਜਿਸ ਤੋਂ ਬਾਅਦ ਖਰਾਬ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦਿਆਂ ਜੈਸੂਰੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਰਸਟਨ 15 ਅਪ੍ਰੈਲ 2026 ਤੋਂ ਅਧਿਕਾਰਤ ਤੌਰ 'ਤੇ ਆਪਣੀ ਜ਼ਿੰਮੇਵਾਰੀ ਸੰਭਾਲਣਗੇ।
Sri Lanka Cricket announces the appointment of former South African cricketer #GaryKirsten as the new head coach of the national men’s team, effective from April 15.
Kirsten, who enjoyed a distinguished international career representing South Africa, served as the head coach of… pic.twitter.com/jtI6O1KwmM
— All India Radio News (@airnewsalerts) March 9, 2026
ਕੋਚਿੰਗ ਦਾ ਲੰਬਾ ਤਜ਼ਰਬਾ
ਗੈਰੀ ਕਰਸਟਨ ਕੋਲ ਕੋਚਿੰਗ ਦਾ ਬਹੁਤ ਸ਼ਾਨਦਾਰ ਰਿਕਾਰਡ ਹੈ। ਉਨ੍ਹਾਂ ਦੀ ਹੀ ਕੋਚਿੰਗ ਹੇਠ ਭਾਰਤੀ ਕ੍ਰਿਕਟ ਟੀਮ ਨੇ ਸਾਲ 2011 ਦਾ ਵਨਡੇ ਵਰਲਡ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ। ਇਸ ਤੋਂ ਇਲਾਵਾ ਉਹ ਪਾਕਿਸਤਾਨ ਦੀ ਵ੍ਹਾਈਟ ਬਾਲ ਟੀਮ ਦੇ ਕੋਚ ਵੀ ਰਹਿ ਚੁੱਕੇ ਹਨ, ਹਾਲਾਂਕਿ ਉੱਥੇ ਪੀ.ਸੀ.ਬੀ. (PCB) ਨਾਲ ਮਤਭੇਦਾਂ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਸੀ। ਟੀ-20 ਵਰਲਡ ਕੱਪ 2026 ਦੌਰਾਨ ਉਹ ਨਾਮੀਬੀਆ ਦੀ ਟੀਮ ਨਾਲ ਬਤੌਰ ਕੰਸਲਟੈਂਟ ਜੁੜੇ ਹੋਏ ਸਨ।
ਕਰਸਟਨ ਦੇ ਸਾਹਮਣੇ ਵੱਡੀ ਚੁਣੌਤੀ
ਸ਼੍ਰੀਲੰਕਾ ਦੀ ਟੀਮ ਦਾ ਕੋਚ ਬਣਨ ਤੋਂ ਬਾਅਦ ਕਰਸਟਨ ਲਈ ਸਭ ਤੋਂ ਵੱਡੀ ਚੁਣੌਤੀ ਟੀਮ ਨੂੰ 2027 ਦੇ ਵਨਡੇ ਵਰਲਡ ਕੱਪ ਲਈ ਤਿਆਰ ਕਰਨਾ ਹੋਵੇਗੀ। ਉਨ੍ਹਾਂ ਦਾ ਮੁੱਖ ਟੀਚਾ ਸ਼੍ਰੀਲੰਕਾ ਨੂੰ ਇਸ ਵਿਸ਼ਵ ਕੱਪ ਵਿੱਚ ਸਿੱਧੀ ਐਂਟਰੀ ਦਿਵਾਉਣਾ ਹੋਵੇਗਾ। ਗੈਰੀ ਕਰਸਟਨ ਦਾ ਆਪਣਾ ਕ੍ਰਿਕਟ ਕਰੀਅਰ ਵੀ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਨੇ ਫਸਟ ਕਲਾਸ ਅਤੇ ਲਿਸਟ-ਏ ਮੈਚਾਂ ਨੂੰ ਮਿਲਾ ਕੇ 500 ਤੋਂ ਵੱਧ ਮੁਕਾਬਲੇ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 64 ਸੈਂਕੜਿਆਂ ਦੀ ਮਦਦ ਨਾਲ 26,000 ਤੋਂ ਵੱਧ ਦੌੜਾਂ ਬਣਾਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
