IND vs ENG ਸੈਮੀਫਾਈਨਲ ਮੈਚ ਰੱਦ ਹੋ ਗਿਆ ਤਾਂ ਕਿਸ ਨੂੰ ਮਿਲੇਗੀ ਫਾਈਨਲ ਦੀ ਟਿਕਟ? ਜਾਣੋ ICC ਦਾ ਨਿਯਮ
Monday, Mar 02, 2026 - 08:23 PM (IST)
ਸਪੋਰਟਸ ਡੈਸਕ- ਟੀ-20 ਵਰਲਡ ਕੱਪ 2026 ਹੁਣ ਆਪਣੇ ਨਾਕਆਊਟ ਪੜਾਅ 'ਤੇ ਪਹੁੰਚ ਗਿਆ ਹੈ ਅਤੇ ਸੈਮੀਫਾਈਨਲ ਦੀਆਂ ਚਾਰੋਂ ਟੀਮਾਂ ਤੈਅ ਹੋ ਗਈਆਂ ਹਨ। ਭਾਰਤ, ਦੱਖਣੀ ਅਫਰੀਕਾ, ਇੰਗਲੈਂਡ ਅਤੇ ਨਿਊਜ਼ੀਲੈਂਡ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ। ਭਾਰਤੀ ਟੀਮ ਦਾ ਸਾਹਮਣਾ 5 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਇੰਗਲੈਂਡ ਨਾਲ ਹੋਣ ਵਾਲਾ ਹੈ। ਪਰ ਪ੍ਰਸ਼ੰਸਕਾਂ ਦੇ ਮਨ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਖਰਾਬ ਮੌਸਮ ਕਾਰਨ ਇਸ ਮੈਚ ਦਾ ਨਤੀਜਾ ਨਹੀਂ ਨਿਕਲਦਾ, ਤਾਂ ਫਾਈਨਲ ਵਿੱਚ ਕੌਣ ਜਾਵੇਗਾ?
ਰਿਜ਼ਰਵ ਡੇਅ ਦਾ ਨਿਯਮ
ਆਈ.ਸੀ.ਸੀ. (ICC) ਨੇ ਸੈਮੀਫਾਈਨਲ ਵਰਗੇ ਅਹਿਮ ਮੁਕਾਬਲਿਆਂ ਲਈ ਖਾਸ ਨਿਯਮ ਬਣਾਏ ਹਨ। ਜੇਕਰ ਮੈਚ ਵਾਲੇ ਦਿਨ ਮੀਂਹ ਜਾਂ ਖਰਾਬ ਮੌਸਮ ਕਾਰਨ ਖੇਡ ਪੂਰੀ ਨਹੀਂ ਹੁੰਦੀ, ਤਾਂ ਇਸ ਲਈ ਇੱਕ 'ਰਿਜ਼ਰਵ ਡੇ' ਰੱਖਿਆ ਗਿਆ ਹੈ। ਯਾਨੀ ਮੈਚ ਅਗਲੇ ਦਿਨ ਉੱਥੋਂ ਹੀ ਸ਼ੁਰੂ ਕੀਤਾ ਜਾਵੇਗਾ ਜਿੱਥੇ ਰੁਕਿਆ ਸੀ।
ਇਹ ਵੀ ਪੜ੍ਹੋ- T20 World Cup ਵਿਚਾਲੇ TEAM INDIA ਲਈ ਆਈ ਵੱਡੀ ਖ਼ੁਸ਼ਖਬਰੀ!
ਅਸਲੀ ਮੁਸ਼ਕਿਲ ਉਦੋਂ ਖੜ੍ਹੀ ਹੋ ਸਕਦੀ ਹੈ ਜੇਕਰ ਰਿਜ਼ਰਵ ਡੇਅ ਵਾਲੇ ਦਿਨ ਵੀ ਮੈਚ ਦਾ ਨਤੀਜਾ ਨਹੀਂ ਨਿਕਲਦਾ। ਆਈ.ਸੀ.ਸੀ. ਦੇ ਨਿਯਮਾਂ ਮੁਤਾਬਕ, ਅਜਿਹੀ ਸਥਿਤੀ ਵਿੱਚ ਸੁਪਰ-8 ਰਾਊਂਡ ਦੇ ਪ੍ਰਦਰਸ਼ਨ ਨੂੰ ਆਧਾਰ ਬਣਾਇਆ ਜਾਵੇਗਾ। ਜਿਹੜੀ ਟੀਮ ਸੁਪਰ-8 ਵਿੱਚ ਆਪਣੇ ਗਰੁੱਪ ਵਿੱਚ ਸਿਖਰ (Top) 'ਤੇ ਰਹੀ ਸੀ, ਉਸ ਨੂੰ ਫਾਈਨਲ ਦੀ ਟਿਕਟ ਮਿਲ ਜਾਵੇਗੀ।
ਮੌਜੂਦਾ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸੁਪਰ-8 ਦੇ ਗਰੁੱਪ-2 ਵਿੱਚ ਇੰਗਲੈਂਡ ਦੀ ਟੀਮ ਟਾਪ 'ਤੇ ਰਹੀ ਸੀ, ਜਦਕਿ ਭਾਰਤ ਨੇ ਗਰੁੱਪ-1 ਵਿੱਚ ਦੂਜੇ ਨੰਬਰ 'ਤੇ ਰਹਿ ਕੇ ਕੁਆਲੀਫਾਈ ਕੀਤਾ ਸੀ। ਇਸ ਨਿਯਮ ਮੁਤਾਬਕ, ਜੇਕਰ ਭਾਰਤ-ਇੰਗਲੈਂਡ ਸੈਮੀਫਾਈਨਲ ਮੈਚ ਪੂਰੀ ਤਰ੍ਹਾਂ ਰੱਦ ਹੁੰਦਾ ਹੈ, ਤਾਂ ਇੰਗਲੈਂਡ ਸਿੱਧਾ ਫਾਈਨਲ ਵਿੱਚ ਪਹੁੰਚ ਜਾਵੇਗਾ ਅਤੇ ਭਾਰਤੀ ਟੀਮ ਬਿਨਾਂ ਖੇਡੇ ਹੀ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ।
ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ 4 ਮਾਰਚ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਜੇਕਰ ਇਹ ਮੈਚ ਰੱਦ ਹੁੰਦਾ ਹੈ, ਤਾਂ ਦੱਖਣੀ ਅਫਰੀਕਾ ਨੂੰ ਫਾਇਦਾ ਮਿਲੇਗਾ ਕਿਉਂਕਿ ਉਹ ਸੁਪਰ-8 ਦੇ ਗਰੁੱਪ-1 ਵਿੱਚ ਟਾਪ 'ਤੇ ਸੀ, ਜਦਕਿ ਨਿਊਜ਼ੀਲੈਂਡ ਦੂਜੇ ਨੰਬਰ 'ਤੇ ਸੀ।
ਇਹ ਵੀ ਪੜ੍ਹੋ- ਸਾਬਕਾ ਭਾਰਤੀ ਕਪਤਾਨ ਨੇ ਸੰਜੂ ਸੈਮਸਨ ਬਾਰੇ ਦਿੱਤਾ ਵੱਡਾ ਬਿਆਨ
