ਭਾਰਤੀ ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਦਾ ਦਿਹਾਂਤ
Friday, Feb 27, 2026 - 07:56 AM (IST)
ਨਵੀਂ ਦਿੱਲੀ/ਗ੍ਰੇਟਰ ਨੋਇਡਾ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਗ੍ਰੇਟਰ ਨੋਇਡਾ ਦੇ ਯਥਾਰਥ ਹਸਪਤਾਲ ਵਿੱਚ ਆਖਰੀ ਸਾਹ ਲਏ। ਖਾਨਚੰਦ ਸਿੰਘ ਪਿਛਲੇ ਕਾਫੀ ਸਮੇਂ ਤੋਂ ਸਟੇਜ-4 ਦੇ ਲਿਵਰ ਕੈਂਸਰ ਨਾਲ ਜੂਝ ਰਹੇ ਸਨ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਸ਼ੋਅਰੂਮ 'ਚ 'ਕ੍ਰਿਪਾਨ' ਪਹਿਨਣ 'ਤੇ ਦਾਖ਼ਲੇ ਤੋਂ ਰੋਕਿਆ, ਵੀਡੀਓ ਵਾਇਰਲ ਹੋਣ ਮਗਰੋਂ ਭਖਿਆ ਵਿਵਾਦ

ਪਿਤਾ ਦੀ ਖ਼ਰਾਬ ਸਿਹਤ ਕਾਰਨ ਵਿਚਾਲੇ ਛੱਡੀ ਸੀ ਟੀਮ
ਪਿਤਾ ਦੀ ਨਾਜ਼ੁਕ ਹਾਲਤ ਦੀ ਸੂਚਨਾ ਮਿਲਦੇ ਹੀ ਰਿੰਕੂ ਸਿੰਘ ਟੀਮ ਇੰਡੀਆ ਦਾ ਸਾਥ ਛੱਡ ਕੇ ਤੁਰੰਤ ਘਰ ਪਰਤ ਆਏ ਸਨ। ਟੀ-20 ਵਿਸ਼ਵ ਕੱਪ ਦੌਰਾਨ ਜਦੋਂ ਭਾਰਤੀ ਟੀਮ ਦੇ ਬਾਕੀ ਖਿਡਾਰੀ ਚੇਨਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ ਵਿੱਚ ਅਭਿਆਸ ਸੈਸ਼ਨ ਵਿੱਚ ਹਿੱਸਾ ਲੈ ਰਹੇ ਸਨ, ਉਦੋਂ ਰਿੰਕੂ ਸਿੰਘ ਉੱਥੇ ਮੌਜੂਦ ਨਹੀਂ ਸਨ। ਬਾਅਦ ਵਿੱਚ ਸਪੱਸ਼ਟ ਹੋਇਆ ਕਿ ਪਰਿਵਾਰਕ ਐਮਰਜੈਂਸੀ ਕਾਰਨ ਉਨ੍ਹਾਂ ਨੂੰ ਸਵਦੇਸ਼ ਪਰਤਣਾ ਪਿਆ ਸੀ।
ਇਹ ਵੀ ਪੜ੍ਹੋ : ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 45 IAS ਅਧਿਕਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
