IPL ਤੋਂ ਪਹਿਲਾਂ ਵੈਭਵ ਸੂਰਿਆਵੰਸ਼ੀ ਦਾ ਵੱਡਾ ਧਮਾਕਾ ! ਸਿਰਫ ਇੰਨੀਆਂ ਗੇਂਦਾਂ ''ਚ ਠੋਕ''ਤਾ ਅਰਧ ਸੈਂਕੜਾ
Thursday, Feb 26, 2026 - 04:44 PM (IST)
ਸਪੋਰਟਸ ਡੈਸਕ : IPL 2026 ਦੀਆਂ ਤਿਆਰੀਆਂ 'ਚ ਜੁਟੇ 14 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਇਕ ਵਾਰ ਫਿਰ ਕ੍ਰਿਕਟ ਜਗਤ 'ਚ ਤਹਿਲਕਾ ਮਚਾ ਦਿੱਤਾ ਹੈ। ਡੀਵਾਈ ਪਾਟਿਲ ਟੀ-20 ਟੂਰਨਾਮੈਂਟ ਦੇ ਆਪਣੇ ਪਹਿਲੇ ਹੀ ਮੈਚ 'ਚ ਵੈਭਵ ਨੇ ਇੰਡੀਅਨ ਨੇਵੀ ਦੇ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਿਰਫ 14 ਗੇਂਦਾਂ 'ਚ ਅਰਧ ਸੈਂਕੜਾ ਜੜ ਦਿੱਤਾ। ਡੀਵਾਈ ਪਾਟਿਲ ਬਲੂ ਵੱਲੋਂ ਖੇਡਦਿਆਂ ਵੈਭਵ ਨੇ 19 ਗੇਂਦਾਂ 'ਚ 63 ਦੌੜਾਂ ਦੀ ਅਤਿ-ਵਿਸਫੋਟਕ ਪਾਰੀ ਖੇਡੀ, ਜਿਸ 'ਚ 7 ਚੌਕੇ ਅਤੇ 5 ਛੱਕੇ ਸ਼ਾਮਲ ਸਨ।
ਦਿਲਚਸਪ ਗੱਲ ਇਹ ਹੈ ਕਿ ਜਦੋਂ ਵੈਭਵ ਮੈਦਾਨ 'ਤੇ ਚੌਕਿਆਂ-ਛੱਕਿਆਂ ਦੀ ਬਾਰਸ਼ ਕਰ ਰਿਹਾ ਸੀ, ਤਾਂ ਦੂਜੇ ਸਿਰੇ 'ਤੇ ਭਾਰਤੀ ਸਟਾਰ ਸਰਫਰਾਜ਼ ਖਾਨ ਖੜ੍ਹੇ ਸਨ, ਜੋ ਵੈਭਵ ਦੀ ਬੱਲੇਬਾਜ਼ੀ ਦੇਖ ਕੇ ਹੈਰਾਨ ਰਹਿ ਗਏ। ਵੈਭਵ ਦਾ ਸਟ੍ਰਾਈਕ ਰੇਟ ਇਸ ਪਾਰੀ ਦੌਰਾਨ 331.58 ਰਿਹਾ, ਜਿਸ ਨੇ 220 ਦੌੜਾਂ ਦੇ ਵੱਡੇ ਟੀਚੇ ਨੂੰ ਆਸਾਨ ਬਣਾ ਦਿੱਤਾ।
ਇਸ ਮੈਚ 'ਚ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਭਵ ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਅਰਜੁਨ ਤੇਂਦੁਲਕਰ ਨੇ ਮੋਰਚਾ ਸੰਭਾਲਿਆ। ਅਰਜੁਨ ਨੇ ਮਹਿਜ਼ 29 ਗੇਂਦਾਂ 'ਚ ਅਜੇਤੂ 55 ਦੌੜਾਂ ਬਣਾਈਆਂ ਅਤੇ 7 ਚੌਕੇ ਤੇ 2 ਛੱਕੇ ਜੜ ਕੇ ਆਪਣੀ ਟੀਮ ਨੂੰ 19.1 ਓਵਰਾਂ 'ਚ ਹੀ ਜਿੱਤ ਦਿਵਾ ਦਿੱਤੀ। ਦੱਸ ਦੇਈਏ ਕਿ ਵੈਭਵ ਸੂਰਿਆਵੰਸ਼ੀ ਨੇ ਕੁਝ ਦਿਨ ਪਹਿਲਾਂ ਹੀ ਭਾਰਤ ਨੂੰ ਅੰਡਰ-19 ਵਿਸ਼ਵ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਤੇ ਹੁਣ ਉਹ ਆਈਪੀਐਲ 2026 ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
Auction 'ਚ ਨਹੀਂ ਮਿਲਿਆ ਕੋਈ ਖਰੀਦਦਾਰ ! ਹੁਣ IPL ਤੋਂ ਐਨ ਪਹਿਲਾਂ ਬੱਲੇਬਾਜ਼ ਨੇ 69 ਗੇਂਦਾਂ 'ਚ ਠੋਕ'ਤੀਆਂ 195 ਦੌੜਾ
