ਸਾਬਕਾ ਭਾਰਤੀ ਕਪਤਾਨ ਨੇ ਸੰਜੂ ਸੈਮਸਨ ਬਾਰੇ ਦਿੱਤਾ ਵੱਡਾ ਬਿਆਨ

Monday, Mar 02, 2026 - 05:57 PM (IST)

ਸਾਬਕਾ ਭਾਰਤੀ ਕਪਤਾਨ ਨੇ ਸੰਜੂ ਸੈਮਸਨ ਬਾਰੇ ਦਿੱਤਾ ਵੱਡਾ ਬਿਆਨ

ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਕਪਤਾਨ ਅਤੇ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (CAB) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵੈਸਟਇੰਡੀਜ਼ ਖਿਲਾਫ ਮੈਚ ਜਿੱਤਾਊ ਪਾਰੀ ਖੇਡਣ ਵਾਲੇ ਸੰਜੂ ਸੈਮਸਨ ਦੀ ਜ਼ੋਰਦਾਰ ਹਮਾਇਤ ਕੀਤੀ ਹੈ। ਗਾਂਗੁਲੀ ਦਾ ਮੰਨਣਾ ਹੈ ਕਿ ਸੈਮਸਨ ਨੂੰ ਹੁਣ ਭਾਰਤ ਦੀ ਵ੍ਹਾਈਟ-ਬਾਲ ਟੀਮ ਵਿੱਚ ਨਿਯਮਤ ਤੌਰ 'ਤੇ ਮੌਕਾ ਮਿਲਣਾ ਚਾਹੀਦਾ ਹੈ। ਸੈਮਸਨ ਨੇ ਆਈਸੀਸੀ ਪੁਰਸ਼ ਟੀ-20 ਵਰਲਡ ਕੱਪ 2026 ਵਿੱਚ ਸੁਪਰ-8 ਦੇ ਅਹਿਮ ਮੁਕਾਬਲੇ ਵਿੱਚ ਨਾਬਾਦ 97 ਦੌੜਾਂ (50 ਗੇਂਦਾਂ) ਦੀ ਵਿਸਫੋਟਕ ਪਾਰੀ ਖੇਡ ਕੇ ਭਾਰਤ ਨੂੰ ਪੰਜ ਵਿਕਟਾਂ ਨਾਲ ਜਿੱਤ ਦਿਵਾਈ। ਇਸ ਜਿੱਤ ਦੇ ਨਾਲ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ।

ਮੈਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਗਾਂਗੁਲੀ ਨੇ ਸੈਮਸਨ ਦੀ ਪਾਰੀ ਨੂੰ “ਆਊਟਸਟੈਂਡਿੰਗ” ਦੱਸਿਆ। ਉਨ੍ਹਾਂ ਕਿਹਾ, 'ਉਹ ਬਹੁਤ ਵਧੀਆ ਖਿਡਾਰੀ ਹੈ। ਉਸ ਨੂੰ ਭਾਰਤ ਲਈ ਵ੍ਹਾਈਟ-ਬਾਲ ਫਾਰਮੈਟ ਵਿੱਚ ਲਗਾਤਾਰ ਖੇਡਣਾ ਚਾਹੀਦਾ ਹੈ'। ਗਾਂਗੁਲੀ ਨੇ ਸੈਮਸਨ ਦੀ ਮੈਚ ਦੀ ਸਥਿਤੀ ਨੂੰ ਸਮਝਣ ਦੀ ਸਮਰੱਥਾ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਦੋਂ ਉਹ ਸੈੱਟ ਹੋ ਜਾਂਦਾ ਹੈ ਤਾਂ ਵਿਰੋਧੀ ਟੀਮ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ। ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਇਹ ਮੁਕਾਬਲਾ ਕਿਸੇ ਵਰਚੁਅਲ ਕੁਆਰਟਰ ਫਾਈਨਲ ਤੋਂ ਘੱਟ ਨਹੀਂ ਸੀ ਅਤੇ ਭਾਰਤ ਦੀ ਜਿੱਤ ਤੋਂ ਬਾਅਦ ਹੁਣ ਸੈਮੀਫਾਈਨਲ ਵਿੱਚ ਉਸ ਦਾ ਸਾਹਮਣਾ 5 ਮਾਰਚ ਨੂੰ ਇੰਗਲੈਂਡ ਨਾਲ ਹੋਵੇਗਾ।


author

Rakesh

Content Editor

Related News