ਜੋਕੋਵਿਚ ਲਈ ਰਾਹਤ ਦੀ ਖ਼ਬਰ, ਖੇਡ ਸਕਣਗੇ ਫ੍ਰੈਂਚ ਓਪਨ ਟੂਰਨਾਮੈਂਟ
Sunday, Jan 09, 2022 - 11:39 AM (IST)
ਪੈਰਿਸ- ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਦੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਆਸਟਰੇਲੀਅਨ ਓਪਨ ਦੀ ਸ਼ੁਰਆਤ ਤੋਂ ਪਹਿਲਾਂ ਵਿਵਾਦਾਂ 'ਚ ਹੋਣ ਦੇ ਵਿਚਾਲੇ ਫਰਾਂਸ ਦੀ ਖੇਡ ਮੰਤਰੀ ਰੋਕਸਾਨਾ ਮਾਰਾਸਿਨੇਨੂ ਨੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ। ਰੋਕਸਾਨਾ ਨੇ ਕਿਹਾ ਜੋਕੋਵਿਚ ਨੂੰ ਵੈਕਸੀਨ ਦੀ ਲਾਜ਼ਮੀਅਤ ਦੇ ਬਿਨਾ ਵੀ ਫ੍ਰੈਂਚ ਓਪਨ ਟੂਰਨਾਮੈਂਟ ਖੇਡਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਲੀਜੈਂਡਸ ਲੀਗ ਕ੍ਰਿਕਟ ਦਾ ਹਿੱਸਾ ਨਹੀਂ ਹੋਣਗੇ ਸਚਿਨ ਤੇਂਦੁਲਕਰ
ਜੋਕੋਵਿਚ ਆਸਟਰੇਲੀਆ 'ਚ ਵੈਕਸੀਨ ਦੀ ਲਾਜ਼ਮੀਅਤ ਨੂੰ ਲੈ ਕੇ ਅਪ੍ਰਵਾਸੀ ਡਿਟੈਂਸ਼ਨ ਸੈਂਟਰ 'ਚ ਹਨ। ਜ਼ਿਕਰਯੋਗ ਹੈ ਕਿ ਟੈਨਿਸ ਆਸਟਰੇਲੀਆ ਨੇ ਪਹਿਲਾਂ ਤਾਂ ਜੋਕੋਵਿਚ ਨੂੰ ਬਿਨਾ ਵੈਕਸੀਨ ਲਗਵਾਏ ਆਸਟਰੇਲੀਅਨ ਓਪਨ 'ਚ ਖੇਡਣ ਦੀ ਇਜਾਜ਼ਤ ਦਿੱਤੀ ਸੀ। ਪਰ ਇਸ 'ਤੇ ਕਈ ਦੇਸ਼ਾਂ ਵਲੋਂ ਇਤਰਾਜ਼ ਜਤਾਉਣ ਦੇ ਬਾਅਦ ਆਸਟਰੇਲੀਅ ਸਰਕਾਰ ਨੂੰ ਇਸ ਪੂਰੇ ਮਾਮਲੇ 'ਚ ਸਖਤ ਫ਼ੈਸਲਾ ਲੈਣਾ ਪਿਆ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੂੰ ਇੰਸਟਾਗ੍ਰਾਮ ਤੋਂ ਹੁੰਦੀ ਹੈ ਮੋਟੀ ਕਮਾਈ, ਇਕ ਪੋਸਟ ਦੇ ਮਿਲਦੇ ਹਨ ਇੰਨੇ ਕਰੋੜ ਰੁਪਏ
ਫ੍ਰਾਂਸ ਦੀ ਖੇਡ ਮੰਤਰੀ ਨੇ ਇਸ ਮਾਮਲੇ 'ਚ ਆਸਟਰੇਲੀਅਨ ਸਰਕਾਰ ਤੋਂ ਉਲਟ ਫ਼ੈਸਲਾ ਲੈਂਦੇ ਹਏ ਕਿਹਾ ਕਿ ਜੋਕੋਵਿਚ ਜੇਕਰ ਕਿਸੇ ਵੱਡੇ ਟੂਰਨਾਮੈਂਟ 'ਚ ਹਿੱਸਾ ਲੈਣਾ ਚਾਹੁਣਗੇ ਤਾਂ ਉਨ੍ਹਾਂ ਨੂੰ ਫਰਾਂਸ 'ਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਕ ਖਿਡਾਰੀ ਜਿਸ ਨੇ ਵੈਕਸੀਨ ਨਹੀ ਲਗਵਾਈ ਹੈ, ਉਹ ਵੀ ਉਸ ਟੂਰਨਾਮੈਂਟ 'ਚ ਹਿੱਸਾ ਲੈਣ ਦਾ ਹੱਕਦਾਰ ਹੈ, ਕਿਉਂਕਿ ਟੂਰਨਾਮੈਂਟ 'ਚ ਸਖ਼ਤ ਬਾਇਓ-ਬਬਲ 'ਚ ਰਹਿ ਕੇ ਹਿੱਸਾ ਲੈਣਾ ਹੁੰਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।