ਸਾਥੀ ਖਿਡਾਰੀ ਨੇ ਕਿਹਾ- ਪ੍ਰੈਕਟਿਸ ਦੌਰਾਨ ਸ਼ਾਨਦਾਰ ਲੈਅ ''ਚ ਦਿਸ ਰਿਹਾ ਸੀ ਧੋਨੀ

04/12/2020 7:12:27 PM

ਚੇਨਈ— ਪਿਛਲੇ ਕਈ ਮਹੀਨਿਆਂ ਤੋਂ ਕ੍ਰਿਕਟ ਵਿਚੋਂ ਬਾਹਰ ਰਹਿਣ ਕਾਰਨ ਭਾਵੇਂ ਹੀ ਮਹਿੰਦਰ ਸਿੰਘ ਧੋਨੀ ਦੇ ਕੌਮਾਂਤਰੀ ਕ੍ਰਿਕਟ ਵਿਚ ਭਵਿੱਖ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਹਨ ਪਰ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਉਸਦੇ ਸਾਥੀਆਂ ਅਨੁਸਾਰ ਪਿਛਲੇ ਮਹੀਨੇ ਟੀਮ ਦੇ ਕੈਂਪ ਦੌਰਾਨ ਇਹ ਵਿਕਟਕੀਪਰ ਬੱਲੇਬਾਜ਼ ਸ਼ਾਨਦਾਰ ਲੈਅ ਵਿਚ ਦਿਸ ਰਿਹਾ ਸੀ। ਪਿਛਲੇ ਸਾਲ ਦੇ ਆਖਿਰ ਵਿਚ ਆਈ. ਪੀ. ਐੱਲ. ਨਿਲਾਮੀ ਵਿਚ ਟੀਮ ਨਾਲ ਜੁੜੇ ਵਾਲੇ ਲੈੱਗ ਸਪਿਨਰ ਪਿਊਸ਼ ਚਾਵਲਾ ਨੇ ਕਿਹਾ ਕਿ ਧੋਨੀ ਆਪਣੀ ਬੱਲੇਬਾਜ਼ੀ ਤੇ ਵਿਕਟਕੀਪਿੰਗ ਵਿਚ ਚੰਗੀ ਲੈਅ ਵਿਚ ਦਿਸਿਆ। ਚਾਵਲਾ ਨੇ ਕਿਹਾ, ''ਮਾਹੀ ਭਰਾ ਇਕਾਗਰਚਿੱਤ ਹੋ ਕੇ ਅਭਿਆਸ ਕਰ ਹਾ ਸੀ। ਉਸ ਨੇ ਉਸੇ ਗੰਭੀਰਤਾ ਨਾਲ ਬੱਲੇਬਾਜ਼ੀ ਤੇ ਵਿਕਟਕੀਪਿੰਗ ਕੀਤੀ, ਜਿਵੇਂ ਉਹ ਮੈਚਾਂ ਵਿਚ ਕਰਦਾ ਹੈ।''

PunjabKesari

ਟੀਮ ਦੇ ਇਕ ਹੋਰ ਲੈੱਗ ਸਪਿਨਰ ਕਰਣ ਸ਼ਰਮਾ ਨੇ ਕਿਹਾ ਕਿ ਸੀ. ਐੱਸ. ਕੇ. ਕਪਤਨ ਨੇ ਉਤਸ਼ਾਹ ਨੇ ਟੀਮ ਦੇ ਹੋਰ ਮੈਂਬਰਾਂ ਲਈ ਪ੍ਰੇਰਣਾ ਦਾ ਕੰਮ ਕੀਤਾ। ਉਸ ਨੇ ਕਿਹਾ, ''ਮਾਹੀ ਭਰਾ ਹਰ ਦਿਨ ਨੈੱਟ 'ਤੇ ਦੋ ਜਾਂ ਤਿੰਨ ਘੰਟੇ ਬੱਲੇਬਾਜ਼ ਕਰਦਾ ਸੀ। ਉਹ ਜਿਸ ਤਰ੍ਹਾਂ ਨਾਲ ਗੇਂਦ ਨੂੰ ਹਿੱਟ ਕਰ ਰਿਹਾ ਸੀ, ਉਸ ਨੂੰ ਦੇਖਦੇ ਹੋਏ ਕੋਈ  ਨਹੀਂ ਕਹਿ ਸਕਦਾ ਸੀ ਕਿ ਉਹ ਲੰਬੇ ਆਰਾਮ ਤੋਂ ਬਾਅਦ ਵਾਪਸੀ ਕਰ ਰਿਹਾ ਹੈ। ਉਹ ਜਿਸ ਤਰ੍ਹਾਂ ਨਾਲ ਅਭਿਆਸ ਕਰ ਰਿਹਾ ਸੀ, ਉਹ ਸਾਡੇ ਸਾਰਿਆਂ ਲਈ ਵੱਡੀ ਪ੍ਰੇਰਣਾ ਸੀ।'' ਟੀਮ ਦੇ ਗੇਂਦਬਾਜ਼ੀ ਕੋਚ ਤੇ ਸਾਬਕਾ ਭਾਰਤੀ ਕ੍ਰਿਕਟਰ ਲਕਸ਼ਮੀਪਤੀ ਬਾਲਾਜੀ ਨੇ ਧੋਨੀ ਨੂੰ ਸ਼ਾਨਦਾਰ ਖਿਡਾਰੀ ਦੱਸਿਆ ਤੇ ਕਿਹਾ ਕਿ ਉਹ ਸੈਸ਼ਨ ਲਈ ਤਿਆਰ ਦਿਸ ਰਿਹਾ ਸੀ।

PunjabKesari


Ranjit

Content Editor

Related News