ਧੋਨੀ ਨੇ ਵਾਪਸੀ ਦੇ ਦਿੱਤੇ ਸੰਕੇਤ, ਇਸ ਟੀਮ ਨਾਲ ਸ਼ੁਰੂ ਕੀਤਾ ਅਭਿਆਸ

Thursday, Jan 16, 2020 - 07:35 PM (IST)

ਧੋਨੀ ਨੇ ਵਾਪਸੀ ਦੇ ਦਿੱਤੇ ਸੰਕੇਤ, ਇਸ ਟੀਮ ਨਾਲ ਸ਼ੁਰੂ ਕੀਤਾ ਅਭਿਆਸ

ਨਵੀਂ ਦਿੱਲੀ— ਬੀ. ਸੀ. ਸੀ. ਆਈ. ਦੀ ਇਕਰਾਰਨਾਮੇ ਦੀ ਸੂਚੀ ਤੋਂ ਬਾਹਰ ਕੀਤੇ ਗਏ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਭਵਿੱਖ ਨੂੰ ਲੈ ਕੇ ਲਗਾਈ ਜਾ ਰਹੀਆਂ ਅਟਕਲਾਂ ਦੇ ਵਿਚ ਵੀਰਵਾਰ ਨੂੰ ਝਾਰਖੰਡ ਰਣਜੀ ਟੀਮ ਦੇ ਨਾਲ ਅਭਿਆਸ ਸ਼ੁਰੂ ਕਰ ਦਿੱਤਾ ਹੈ। 38 ਸਾਲਾ ਖਿਡਾਰੀ ਰਾਂਚੀ 'ਚ ਆਪਣੀ ਘਰੇਲੂ ਟੀਮ ਦੇ ਨੈੱਟ ਅਭਿਆਸ ਸੈਸ਼ਨ ਦੌਰਾਨ ਹਾਜ਼ਰ ਸਨ। ਇਸ ਤਰ੍ਹਾਂ ਨਾਲ ਉਸ ਨੇ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਲਈ ਖੁਦ ਨੂੰ ਤਿਆਰ ਰੱਖਣ ਦੇ ਸੰਕੇਤ ਦੇ ਦਿੱਤੇ ਹਨ। ਅੱਜ ਦੇ ਦਿਨ ਬੀ. ਸੀ. ਸੀ. ਆਈ. ਨੇ ਉਸ ਨੂੰ ਕੇਂਦਰੀ ਕਰਾਰ ਵਾਲੇ ਖਿਡਾਰੀਆਂ ਦੀ ਸੂਚੀ ਤੋਂ ਬਾਹਰ ਕੀਤਾ। ਝਾਰਖੰਡ ਚੀਮ ਪ੍ਰਬੰਧਨ ਦੇ ਕਰੀਬੀ ਸੂਤਰਾਂ ਨੇ ਕਿਹਾ ਕਿ ਸਾਨੂੰ ਵੀਂ ਨਹੀਂ ਪਤਾ ਸੀ ਕਿ ਉਹ ਸਾਡੇ ਨਾਲ ਅਭਿਆਸ ਕਰਨ ਦੇ ਲਈ ਆ ਰਹੇ ਹਨ।

PunjabKesari

ਇਹ ਇਕ ਖੁਸ਼ੀ ਦੀ ਹੈਰਾਨੀ ਸੀ। ਧੋਨੀ ਨੇ ਕੁਝ ਦੇਰ ਤਕ ਬੱਲੇਬਾਜ਼ੀ ਕੀਤੀ। ਧੋਨੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਹ ਪੱਕੇ ਤੌਰ 'ਤੇ ਟੀਮ ਦੇ ਨਾਲ ਅਭਿਆਸ ਕਰਨਗੇ। ਉਸਦੀ ਹਾਜ਼ਰੀ ਨਾਲ ਹੀ ਖਿਡਾਰੀਆਂ ਨੂੰ ਮਦਦ ਮਿਲ ਸਕਦੀ ਹੈ। ਧੋਨੀ ਆਪਣੇ ਅਭਿਆਸ ਦੇ ਲਈ ਨਵੀਂ ਗੇਂਦਬਾਜ਼ੀ ਮਸ਼ੀਨ ਲੈ ਕੇ ਵੀ ਆਏ। ਝਾਰਖੰਡ ਦੀ ਟੀਮ ਨੇ ਜਿੱਥੇ ਲਾਲ ਗੇਂਦ ਨਾਲ ਅਭਿਆਸ ਕੀਤਾ ਉੱਥੇ ਹੀ ਧੋਨੀ ਸਫੇਦ ਗੇਂਦ ਨਾਲ ਅਭਿਆਸ ਕਰਨਗੇ। ਝਾਰਖੰਡ ਆਪਣਾ ਅਗਲਾ ਮੈਚ ਰਾਂਚੀ 'ਚ ਐਤਵਾਰ ਤੋਂ ਉਤਰਾਖੰਡ ਵਿਰੁੱਧ ਖੇਡੇਗੀ।

PunjabKesari


author

Gurdeep Singh

Content Editor

Related News