ਕ੍ਰਿਕਟ ਛੱਡ ਇਸ ਖੇਡ ''ਚ ਖਿਤਾਬ ਬਚਾਉਣ ਉੱਤਰਨਗੇ ਧੋਨੀ, ਰੱਜ ਕੇ ਵਹ੍ਹਾ ਰਹੇ ਹਨ ਪਸੀਨਾ

11/06/2019 11:58:57 AM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 3 ਮਹੀਨੇ ਤੋਂ ਕੌਮਾਂਤਰੀ ਕ੍ਰਿਕਟ ਤੋਂ ਦੂਰ ਹਨ ਅਤੇ ਉਸ ਨੇ ਆਈ. ਸੀ. ਸੀ. ਵਰਲਡ ਕੱਪ 2019 ਵਿਚ ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਵਿਚ ਮਿਲੀ ਹਾਰ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ ਹੈ। ਹਾਲਾਂਕਿ ਧੋਨੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਅਟਕਲਾਂ ਲਗਦੀਆਂ ਹੀ ਰਹਿੰਦਿਆਂ ਹਨ। ਉੱਥੇ ਹੀ ਕਲ ਜਦੋਂ ਟੀਮ ਇੰਡੀਆ ਬੰਗਲਾਦੇਸ਼ ਖਿਲਾਫ ਆਪਣਾ ਦੂਜਾ ਟੀ-20 ਮੈਚ ਖੇਡਣ ਉੱਤਰੇਗਾ ਤਾਂ ਇਸੇ ਦਿਨ ਧੋਨੀ ਭਾਰਤੀ ਟੀਮ ਦੇ ਨਾਲ ਕ੍ਰਿਕਟ ਦੇ ਮੈਦਾਨ ਵਿਚ ਨਹੀਂ ਸਗੋਂ ਟੈਨਿਸ ਕੋਰਟ 'ਤੇ ਉੱਤਰਦੇ ਦਿਸਣਗੇ।

PunjabKesari

ਦਰਅਸਲ, ਇਸ ਦਿਨ ਐੱਮ. ਐੱਸ. ਧੋਨੀ ਕ੍ਰਿਕਟ ਦੇ ਮੈਦਾਨ ਵਿਚ ਨਹੀਂ ਸਗੋਂ ਟੈਨਿਸ ਕੋਰਟ ਵਿਚ ਇਕ ਖਿਤਾਬ ਬਚਾਉਣ ਲਈ ਉਤਰਨਗੇ। ਆਪਣੇ ਬਾਰੇ ਲੱਗ ਰਹੀਆਂ ਅਟਕਲਾਂ 'ਤੇ ਰੋਕ ਲਾਉਂਦਿਆਂ ਧੋਨੀ ਝਾਰਖੰਡ ਸਟੇਟ ਕ੍ਰਿਕਟ ਐਸੋਸੀਏਸ਼ਨ ਵੱਲੋਂ ਆਯੋਜਿਤ ਹੋਣ ਵਾਲੀ ਟੈਨਿਸ ਟੂਰਨਾਮੈਂਟ ਦੀਆਂ ਤਿਆਰੀਆਂ ਕਰ ਰਹੇ ਹਨ।

ਟੈਨਿਸ ਨੂੰ ਲੈ ਕੇ ਗੰਭੀਰ ਹਨ ਧੋਨੀ
PunjabKesari
ਦੱਸ ਦਈਏ ਕਿ ਧੋਨੀ ਲਈ ਇਹ ਟੂਰਨਾਮੈਂਟ ਇਸ ਲਈ ਵੀ ਖਾਸ ਹੈ ਕਿ ਉਸ ਨੇ ਪਿਛਲੇ ਸਾਲ ਡਬਲਜ਼ ਦਾ ਖਿਤਾਬ ਸੁਮਿਤ ਕੁਮਾਰ ਦੇ ਨਾਲ ਮਿਲ ਕੇ ਜਿੱਤਿਆ ਸੀ। ਧੋਨੀ ਇਨ੍ਹੀ ਦਿਨੀ ਰਾਂਚੀ ਵਿਚ ਹੀ ਹਨ ਅਤੇ ਉਹ ਹਰ ਰੋਜ਼ ਜੇ. ਐੱਸ. ਸੀ. ਏ. (ਝਾਰਖੰਡ ਸਟੇਟ ਕ੍ਰਿਕਟ ਐਸੋਸੀਏਸ਼ਨ) ਸਟੇਡੀਅਮ 'ਚ ਜਾ ਕੇ ਜਿਮ 'ਚ ਪਸੀਨਾ ਵਹਾਉਣ ਤੋਂ ਬਾਅਦ ਕਰੀਬ 2 ਘੰਟੇ ਤਕ ਟੈਨਿਸ ਖੇਡਦੇ ਹਨ। ਕ੍ਰਿਕਟ ਦੀ ਤਰ੍ਹਾਂ ਧੋਨੀ ਟੈਨਿਸ ਦਾ ਅਭਿਆਸ ਵੀ ਉਂਨੀ ਹੀ ਗੰਭੀਰਤਾ ਨਾਲ ਕਰ ਰਹੇ ਹਨ ਜਿੰਨਾ ਉਹ ਕ੍ਰਿਕਟ ਦਾ ਕਰਦੇ ਹਨ। ਅਜਿਹੇ 'ਚ ਉਹ ਇਸ ਵਾਰ ਟੈਨਿਸ ਦਾ ਖਿਤਾਬ ਬਚਾਉਣ ਲਈ ਉਤਰਨਗੇ।


Related News