ਕੁੰਡਾਬੰਦੀ 'ਚ ਧੋਨੀ ਨੇ ਖਰੀਦਿਆ ਟਰੈਕਟਰ, ਵੀਡੀਓ ਵਾਇਰਲ

6/2/2020 10:45:46 PM

ਰਾਂਚੀ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਕੁੰਡਾਬੰਦੀ ਦੇ ਦੌਰਾਨ ਆਪਣੇ ਘਰ 'ਚ ਹਨ। ਪ੍ਰਸੰਸਕ ਧੋਨੀ ਦੀ ਇਕ ਝਲਕ ਦੇਖਣ ਨੂੰ ਬੇਤਾਬ ਰਹਿੰਦੇ ਹਨ। ਅਜਿਹੇ 'ਚ ਸੀ. ਐੱਸ. ਕੇ ਨੇ ਆਪਣੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਧੋਨੀ ਰਾਂਚੀ ਦੇ ਆਪਣੇ ਫਾਰਮ 'ਚ ਟਰੈਕਟਰ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਸ਼ੇਅਰ ਹੁੰਦੇ ਹੀ ਧੋਨੀ ਦੇ ਫੈਂਸ ਨੇ ਵਾਇਰਲ ਕਰ ਦਿੱਤੀ ਹੈ। ਅਜਿਹਾ ਮੌਕਾ ਪਹਿਲੀ ਵਾਰ ਆਇਆ ਹੈ ਕਿ ਜਦੋ ਧੋਨੀ ਟਰੈਕਟਰ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਧੋਨੀ ਕ੍ਰਿਕਟ ਤੋਂ ਇਲਾਵਾ ਕਾਰ ਤੇ ਬਾਈਕਸ ਦੇ ਸ਼ੌਕੀਨ ਹਨ। ਧੋਨੀ ਆਪਣੀ ਮਹਿੰਗੀ ਕਾਰ ਤੇ ਐੱਸ. ਯੂ. ਵੀ. ਨੂੰ ਡਰਾਈਵ ਕਰਦੇ ਦਿਖਦੇ ਰਹਿੰਦੇ ਹਨ। ਟਰੈਕਟਰ ਚਲਾ ਕੇ ਧੋਨੀ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। 


ਤੁਹਾਨੂੰ ਦੱਸ ਦੇਈਏ ਕਿ ਧੋਨੀ ਭਾਰਤੀ ਟੀਮ ਦੀ ਬੱਸ ਵੀ ਚਲਾ ਚੁੱਕੇ ਹਨ। ਵੀ. ਵੀ. ਐੱਸ. ਲਕਸ਼ਮਣ ਨੇ ਆਪਣੀ ਆਤਮਕਥਾ 'ਚ ਖੁਲਾਸਾ ਕੀਤਾ ਸੀ ਕਿ ਬਤੌਰ ਟੈਸਟ ਕਪਤਾਨ ਆਪਣੇ ਪਹਿਲੇ ਮੈਚ 'ਚ ਧੋਨੀ ਨੇ ਨਾਗਪੁਰ 'ਚ ਟੀਮ ਦੀ ਬੱਸ ਚਲਾਈ ਸੀ। ਉਹ ਮੈਚ ਤੋਂ ਬਾਅਦ ਟੀਮ ਨੂੰ ਸਟੇਡੀਅਮ ਤੋਂ ਹੋਟਲ ਤੱਕ ਲੈ ਕੇ ਗਏ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Content Editor Gurdeep Singh