ਚਾਹਲ ਤੇ ਕੁਲਦੀਪ ਨੂੰ ਧੋਨੀ ਦੇ ਛੂਹਣੇ ਚਾਹੀਦੇ ਹਨ ਪੈਰ

Friday, Feb 16, 2018 - 09:10 AM (IST)

ਸੈਂਚੁਰੀਅਨ (ਬਿਊਰੋ)— ਭਾਰਤ-ਸਾਊਥ ਅਫਰੀਕਾ ਦਰਮਿਆਨ ਜਾਰੀ ਵਨਡੇ ਸੀਰੀਜ਼ ਵਿਚ ਕਪਤਾਨ ਕੋਹਲੀ ਦੀ ਸਪਿਨ ਜੋੜੀ ਕਮਾਲ ਕਰ ਰਹੀ ਹੈ। ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਦੀ ਗੇਂਦਬਾਜ਼ੀ ਤੋਂ ਇਸ ਸਮੇਂ ਦੱਖਣ ਅਫਰੀਕਾ ਦੇ ਬੱਲੇਬਾਜ਼ ਕਾਫ਼ੀ ਖੌਫ ਵਿਚ ਹਨ। ਇਨ੍ਹਾਂ ਦੋਨਾਂ ਨੇ ਹੁਣ ਤੱਕ ਛੇ ਵਨਡੇ ਮੈਚਾਂ ਦੀ ਸੀਰੀਜ਼ ਦੇ ਪੰਜ ਮੈਚਾਂ ਵਿਚ 43 ਵਿੱਚੋਂ 30 ਵਿਕਟਾਂ ਕੱਢੀਆ ਹਨ। ਇਸ ਵਿਚ ਕੁਲਦੀਪ 16 ਜਦੋਂ ਕਿ ਯੁਜਵੇਂਦਰ ਚਾਹਲ 14 ਸ਼ਿਕਾਰ ਕਰ ਚੁੱਕੇ ਹਨ। ਹਾਲਾਂਕਿ ਟੀਮ ਇੰਡੀਆ ਦੇ ਸਾਬਕਾ ਖਿਡਾਰੀ ਅਤੁੱਲ ਵਾਸਨ ਨੇ ਇਸ ਦਾ 50 ਫੀਸਦੀ ਕਰੈਡਿਟ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੂੰ ਦਿੱਤਾ ਹੈ। 

ਇਨ੍ਹਾਂ ਨੂੰ ਮਿਲਣ ਵਾਲੀਆਂ ਵਿਕਟਾਂ ਦਾ ਕਰੈਡਿਟ ਧੋਨੀ ਨੂੰ ਜਾਂਦਾ ਹੈ
ਵਾਸਨ ਨੇ ਇਕ ਇੰਟਰਵਿਊ ਵਿਚ ਕਿਹਾ, ''ਮੈਂ ਸੀਰੀਜ਼ ਵਿਚ ਟੀਮ ਇੰਡੀਆ ਦੇ ਸਪਿਨ ਗੇਂਦਬਾਜ਼ਾਂ ਨੂੰ ਮਿਲੀਆਂ ਵਿਕਟਾਂ ਵਿਚੋਂ ਅੱਧੀਆਂ ਮਹਿੰਦਰ ਸਿੰਘ ਧੋਨੀ ਦੇ ਨਾਮ ਉੱਤੇ ਕਰਨਾ ਚਾਹਾਂਗਾ। ਧੋਨੀ ਜਿਸ ਤਰ੍ਹਾਂ ਨਾਲ ਹਰ ਗੇਂਦ ਤੋਂ ਪਹਿਲਾਂ ਇਨ੍ਹਾਂ ਦੋਨਾਂ ਨੂੰ ਸਲਾਹ ਦਿੰਦੇ ਹਨ ਉਹ ਇਨ੍ਹਾਂ ਦੋਨਾਂ ਗੇਂਦਬਾਜ਼ਾਂ ਦਾ ਅੱਧਾ ਕੰਮ ਤਾਂ ਪਹਿਲਾਂ ਹੀ ਕਰ ਦਿੰਦੇ ਹਨ। ਅਤੁੱਲ ਵਾਸਨ ਨੇ ਆਪਣੇ ਇਸ ਬਿਆਨ ਵਿਚ ਅੱਗੇ ਕਿਹਾ ਕਿ “ਇਸ ਦੋਨੋਂ ਨੂੰ ਮਹਿੰਦਰ ਸਿੰਘ ਧੋਨੀ ਦੇ ਪੈਰ ਛੂਹਣੇ ਚਾਹੀਦਾ ਹਨ, ਕਿਉਂਕਿ ਅਜੇ ਉਹ ਇੰਨੇ ਸੀਨੀਅਰ ਨਹੀਂ ਹਨ। ਮਾਹੀ ਇਨ੍ਹਾਂ ਲਈ ਪੂਰੀ ਤਿਆਰੀ ਨਾਲ ਮੈਦਾਨ ਉੱਤੇ ਆਉਂਦੇ ਹਨ। ਇਸ ਲਈ ਇਨ੍ਹਾਂ ਨੂੰ ਮਿਲਣ ਵਾਲੀਆਂ ਵਿਕਟਾਂ ਦਾ ਕਰੈਡਿਟ ਕਿਤੇ ਨਾ ਕਿਤੇ ਧੋਨੀ ਨੂੰ ਵੀ ਜਾਂਦਾ ਹੈ।''


Related News