ਪੰਜਾਬ ਵਾਸੀ ਸਾਵਧਾਨ! ਤੇਜ਼ੀ ਨਾਲ ਪੈਰ ਪਸਾਰ ਰਹੀ ਹੈ ਇਹ ਬੀਮਾਰੀ
Saturday, Sep 07, 2024 - 08:03 AM (IST)
ਲੁਧਿਆਣਾ (ਸਹਿਗਲ): ਡੇਂਗੂ ਦਾ ਖ਼ੌਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਜ਼ਿਲ੍ਹੇ ’ਚ ਸੈਂਕੜੇ ਥਾਵਾਂ ’ਤੇ ਡੇਂਗੂ ਦਾ ਲਾਰਵਾ ਮਿਲਣ ’ਤੇ ਸਿਹਤ ਵਿਭਾਗ ’ਚ ਕਾਫੀ ਹਲਚਲ ਹੈ। ਮੈਨਪਾਵਰ ਦੀ ਕਮੀ ਕਾਰਨ ਪੂਰੇ ਜ਼ਿਲ੍ਹੇ ਨੂੰ ਕਵਰ ਕਰਨਾ ਅਸੰਭਵ ਪ੍ਰਤੀਤ ਹੋ ਰਿਹਾ ਹੈ। ਅਜਿਹੀ ਸਥਿਤੀ ’ਚ ਲੋਕਾਂ ’ਚ ਵੀ ਡਰ ਦਾ ਮਾਹੌਲ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ’ਚ ਡੇਂਗੂ ਅਤੇ ਹੋਰ ਬੀਮਾਰੀਆਂ ਦੇ ਪ੍ਰਸਾਰ ਨਾਲ ਨਜਿੱਠਣ ਲਈ ਪ੍ਰਸ਼ਾਸਨ ਅਤੇ ਸਿਹਤ ਟੀਮਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕੀਤੀ।
ਡੇਂਗੂ ਦੇ ਮਾਮਲੇ ਸ਼ੁਰੂ ਹੋਣ ’ਤੇ ਪ੍ਰਗਟ ਕੀਤੀ ਚਿੰਤਾ
ਵੱਖ-ਵੱਖ ਵਿਭਾਗਾਂ ਦੇ ਨਾਲ ਬੈਠਕ ਦੀ ਪ੍ਰਧਾਨਗੀ ਕਰਦਿਆਂ ਡੀ. ਸੀ. ਸਾਹਨੀ ਨੇ ਕਿਹਾ ਕਿ ਹੁਣ ਤੱਕ ਡੇਂਗੂ ਦੇ 54 ਮਾਮਲੇ ਸਾਹਮਣੇ ਆਏ ਹਨ ਅਤੇ ਟੀਮਾਂ ਡੇਂਗੂ ਦੇ ਫੈਲਾਅ ਨੂੰ ਕੰਟਰੋਲ ਕਰਨ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀਆਂ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ 632 ਚਲਾਨ ਵੀ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੂੰ ਜ਼ਿਲੇ ਭਰ ਵਿਚ ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਤੇਜ਼ ਕਰਨ ਲਈ ਕਿਹਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅਹਾਤੇ 'ਚ ਸ਼ਰਾਬ ਪੀ ਕੇ ਆਪਸ 'ਚ ਲੜ ਪਏ ਦੋਸਤ! ਕਰ 'ਤਾ ਕਤਲ
ਡੀ. ਸੀ. ਨੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਮੱਛਰਾਂ ਦੇ ਪੈਦਾ ਹੋਣ ਵਾਲੀਆਂ ਥਾਵਾਂ ਜਿਵੇਂ ਘਰਾਂ ਦੇ ਆਸ-ਪਾਸ ਰੁਕੇ ਹੋਏ ਬਾਰਿਸ਼ ਦੇ ਪਾਣੀ, ਫੁੱਲਾਂ ਦੇ ਗਮਲਿਆਂ, ਰੈਫ੍ਰਿਜ਼ਰੇਟਰਾਂ, ਕੂਲਰਾਂ, ਟਾਇਰਾਂ ਤੋਂ ਇਲਾਵਾ ਖੜ੍ਹੇ ਪਾਣੀ ਬਾਰੇ ਜਾਗਰੂਕ ਕਰਨ ਦੇ ਮਹੱਤਵ ’ਤੇ ਚਾਨਣਾ ਪਾਇਆ।
ਲੋਕਾਂ ਨੂੰ ਕਰਨਗੇ ਜਾਗਰੂਕ
ਡੀ. ਸੀ. ਨੇ ਜਨਤਾ ਨੂੰ ਭਵਿੱਖ ’ਚ ਡੇਂਗੂ ਦੇ ਕਹਿਰ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਲਈ ਸਾਰੀਆਂ ਸੰਭਾਵਿਤ ਮੱਛਰ ਪ੍ਰਜਣਨ ਵਾਲੀਆਂ ਥਾਵਾਂ ਬਾਰੇ ਜਨਤਾ ਨੂੰ ਜਾਗਰੂਕ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਸਿਹਤ, ਸਿੱਖਿਆ ਅਤੇ ਹੋਰ ਸਬੰਧਤ ਵਿਭਾਗਾਂ ਦੇ ਨਾਲ ਮਿਲ ਕੇ ਸੰਵੇਦਨਸ਼ੀਲ ਇਲਾਕਿਆਂ ’ਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਿਯੋਗੀ ਟੀਮਾਂ ਬਣਾਈਆਂ ਹਨ। ਦਿਹਾਤੀ ਇਲਾਕਿਆਂ ’ਚ ਪੰਚਾਇਤ, ਸਿਹਤ ਵਿਭਾਗ ਅਤੇ ਬਲਾਕ ਵਿਕਾਸ ਪ੍ਰੋਗਰਾਮ ਦੀਆਂ ਟੀਮਾਂ ਦਿਹਾਤੀ ਲੋਕਾਂ ਨੂੰ ਡੇਂਗੂ ਦੇ ਖਤਰਿਆਂ ਅਤੇ ਇਸ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਪਿੰਡ-ਪਿੰਡ ਜਾਗਰੂਕਤਾ ਮੁਹਿੰਮ ਚਲਾ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8